ਪੰਨਾ:ਇਸਤਰੀ ਸੁਧਾਰ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬ ) ਮਦਨਗੋਪਾਲ ਹੋਰਾਂ ਨਾਲੋਂ ਪਰੀਤੀ ਤੋੜਨਾ ਧਰਮ ਨਹੀਂ ਸਤੀ ਹੋਵਨਾ ਮੈਂਨੂੰ ਮਨਜੂਰ ਹੈ, ਕਿਉਂ ਬੇਬੇ ਜੀ ਤੁਸੀਂ ਕੀਹ ਠੀਕ ਸਮਝਦੇ ਹੋ ॥ ਸੇਠ) ਬੀਬੀ ਜੀ ਮੈਂ ਕੀਹ ਆਖਾਂ ਤੂੰ ਹੁਣ ਆਪ ਗਿਆਨੀ ਹੈ, ਸੁਆਮੀ ਜੀ ਮੀਆਂ ਬੀਬੀ ਰਾਜੀ ਤੇ ਕੀਹ ਕਰੇਗਾ ਜੀ । ਜਿਸ ਤਰਾਂ ਰੁਕੋ ਰਾਜੀ ਹੈ ਕਰੋ ॥ (ਸੇਠ) ਹੱਛਾ ਬੀਬੀ ਰੁਕੋ ਜੇਹੜੀ ਗਲ ਤੂੰ ਚਾਹੁੰਦੀਏ ਓਹੋ ਹੋਵੇਗੀ ॥ ਪਿਆਰੀ ਜੀ ਕਰੋ ਤਿਆਰੀ ਹੁਣ ਰੁਕੋ ਨੂੰ ਵਿਵਾਦਿਓ॥ ( ਸੇਠਨੀ) ਅੱਛਾ ਸੁਆਮਿਨ ਜੈਸੀ ਆਗਿਆ ਹੈ ਵੈਸੀ ਹੀ ਕਰਾਂਗੀ । | ਦੁਸਰੀ ਵਿਸਾਖ ਨੂੰ ਵਿਵਾਹ ਦੀਆਂ ਭਾਜੀਆਂ ਦਿੱਤੀਓ ਨੇ ਤੇ ਬਾਰਾਂ ਵਿਸਾਖ ਵਾਲੇ ਦਿਨ ਬੜੀ ਸੋਭਾ ਨਾਲ ਜੰਞ ਢੁਕੀ, ਤੇ ਕੁੜੀਆਂ ਨੇ ਮੰਗਲਾਚਾਰ ਗਾਵੇਂ ਤੇ ਸਭਨੇ ਅਪਨੀ ਮਨਸਾ ਦਾ ਗੀਤ ਗਾਵਿਆਂ ॥ -(ਗੀਤ):ਰੁਕੋ ਭੈਨ ਧੰਨਭਾਗ ਹੈਨ ਤੇਰੇ । ਜੀਜਾ ਅੱਜ ਆਨ ਢਾਕਾ ਬੰਨ ਸੇਰੇ॥ ਸੁੰਦਰ ਰੂਪ ਅਤੀ ਸੁੰਦਰ ਹੈ ਬਾਨੀ । ਵਾਹ ਵਾਹ ਸੁੰਦਰ ਸ਼ੋਭਾ ਸਾਡੇ ਮਨ ਭਾਨੀ । ਪਿਆਰੀ ਤੂੰ ਭਲੇ ਕਰਮ ਹੈਨ ਕੀਤੇ।