ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੭੦ )
ਵਾਹ ਵਾਹ ਸਾਰੇ ਭਾਗ ਹੈਨੀ ਵੱਸਕੀਤੇ॥
ਭੈਨਾ ਤੇਰੇ ਜਹੀਆਂ ਸਾਰੀਆ ਭੈਨਾ ਹੋਵਨ।
ਮਾਪੇ ਸੌਹਰੇ ਸੁਖਦੀ ਨੀਂਦ ਤਾਂ ਸੋਵਨ।
ਜੋੜੀ ਏਹ ਤਾਂ ਈਸ਼ੁਰ ਅਜੇਹੀ ਬਨਾਈ।
ਅਗੇ ਕਦੀ ਦੇਖਨ ਵਿਚ ਨਹੀਂ ਆਈ॥
ਭੈਣੇਂ ਤੁਸੀਂ ਮੰਗਲ ਸਭ ਮਿਲ ਦੇਵੋ ਵਧਾਈ।
ਸਦਾ ਸੁਆਮੀ ਹੋਵੇ ਜੋੜੀ ਦਾ ਸਹਾਈ॥
ਸੇਠ ਸੇਠਨੀ ਨੂੰ ਈਸ਼ੁਰ ਵਧਾਵੇ।
ਭਲਾ ਤੁਹਾਡਾ ਜਸ ਲੁਕਾਈ ਏਹੋ ਗਾਵੇ॥
ਨਹੀਂ ਕੋਈ ਐਸਾ ਹੋਇਆ ਹੈ ਦਾਤਾ।
ਵਾਹ ਵਾਹ ਨਾ ਕੋਈ ਸੱਕਾ ਪਿਤਾ ਨਾ ਕੋਈ ਮਾਤਾ॥
ਜਿਨਾਂ ਵਰ ਦੇਖ ਪੁੱਤਰੀ ਨੂੰ ਵਿਵਾਹਿਆ।
ਸੁਆਮੀ ਤੂੰ ਹੋਵੇਂ ਇਨ੍ਹਾਂ ਦੇ ਸਹਾਇਆ॥
ਪਿਆਰੀ ਭੈਨ ਤੂੰ ਵਰਦੀ ਹੋਵੀਂ ਹੁਣ ਦਾਸੀ।
ਤੇਰੀ ਈਸ਼ੁਰ ਸੁਖਨਾਲ ਤੋੜ ਨਿਭਾਸੀ॥
ਸਾਡੀ ਹੁਣ ਏਹੀ ਸੁਆਮੀ ਜੀ ਹੈ ਅਰਦਾਸਾ।
ਅਟਲਰਾਜ ਭੋਗਨ ਤੇਰੇ ਦੋਵੇਂ ਦਾਸਾ॥
ਜਦ ਜੰਵ ਢੁਕ ਚੁਕੀ ਤਾਂ ਫੇਰ ਮਦਨਗੋਪਾਲ ਨੂੰ ਛੰਦ ਆਖਨ ਵਾਸਤੇ ਸਦਿਓ ਨੇ ਕਿਉਂ ਜੋ ਵਿਵਾਹ ਤੋਂ ਪਹਿਲਾਂ
ਬਾਨੀ ਪਰੀਖਿਆ ਕਰਨੀ ਚਾਹੀਦੀ ਹੈ। ਕੇ ਮਤਾਂ ਮੁੰਡੇ ਨੂੰ ਕੋਈ ਗਲੇ ਦਾ ਰੋਗ ਨਾ ਹੋਗਿਆ ਹੋਵੇ॥