ਪੰਨਾ:ਇਸਤਰੀ ਸੁਧਾਰ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭੨) ਭਨੀ ਬਨਨਾ ਪਸੰਦ ਕਰਨੀਏਂ ਤਾਂ ਏਹ ਪੰਜ ਬਾਤਾਂ ਤੀਸਰੀ ਲਾਂ ਤੋਂ ਲੈਕੇ ਮਰਨ ਤਾਕਨ ਮੰਨਨੀਆਂ ਪੈਨਗੀਆਂ ॥ -:( ਬਚਨ ):(੧) ਜਿਸ ਤਰ੍ਹਾਂ ਮੈਂ ਅਪਨੇ ਮਾਤਾ ਪਿਤਾ ਦੀ ਅਗਿਆਂ ਪਾਲਨ ਕਰਨਾ ਹਾਂ ਉਸੀ ਤਰਾਂ ਤੂੰ ਭੀ ਕਰੀਂ। ਤੇ ਉਨ੍ਹਾਂ ਨੂੰ ਅਪਨੇ ਮਾਤਾ ਪਿਤਾ ਸਮਾਨ ਜਾਨੀ ॥ (੨) ਮੇਰੇ ਸਿਵਾ ਸਾਰੇ ਸੰਸਾਰ ਦਿਆਂ ਮਰਦਾਂ ਨੂੰ ਭਰਾ ਤੇ ਪਿਤਾ ਸਮਾਨ ਜਾਨੀ । ਤੇ ਬਗੈਰ ਮੇਰੀ ਮਰਜੀ ਦੇ ਦੂਜੀ ਇਸਤਰੀ ਨਾਲ ਪਰੀਤੀ ਨਹੀਂ ਪਾਨੀ ॥ ੩) ਜੋ ਕੰਮ ਨੂੰ ਕਰਨਾ ਚਾਹੀਂ ਬਗੈਰ ਮੋਰੀ ਸਲਾਹਾਂ ਦੇ ਨਾ ਕਰੀਂ ਤੇ ਬਗੈਰ ਮੇਰੀ ਆਗਿਆ ਦੇ ਅਪਨੇ ਘਰ ਤੋਂ ਬਾਹਰ ਨਾ ਜਾਈਂ ॥ (੪) ਧਰਮ ਕਾਰਜ ਦੇ ਕਰਨ ਵਿਚ ਕਦੀ ਮੈਂਨੂੰ ਨਾ ਰੋਕੀ ਤੇ ਨਾਹੀਂ ਕਦੀ ਮੰਦ ਦਿਲ ਹੋਕੇ ਨਿੰਦਾ ਕਰੀ ॥ (੫) ਮੇਰੇ ਨਾਲ ਅਪਨੀ ਸਹੇਲੀਆਂ ਵਿਚ · ਪਰਸੰਨ ਕੇ ਪਰੀਤੀ ਨਾਲ ਕਰੀੜਾ ਕਰਕੇ ਸਕਰਮੀ ਪੱਤਰ ਅਥਵਾਂ ਕੰਨਿਆਂ ਉਤਪੰਨ ਕਰੀ ॥ | ਰੁਕੋ ਨੇ ਕਹਿਆ ਮਹਾਰਾਜ ਮੈਂ ਸੱਚੇ ਪ੍ਰੇਮ ਤੇ ਪਰਸੰਤਾ ਨਾਲ ਇਨਾਂ ਬਚਨਾਂ ਨੂੰ ਮੰਨਨੀ ਹਾਂ ਪਰ ਮੇਰੀਆਂ ਭੀ ਸੱਤ ਗੱਲਾਂ ਤੁਹਾਨੂੰ ਮੰਨਨੀਆਂ ਪੈਨਗੀਆਂ ਮਦਨਗੋਪਾਲ ਨੇ ਆਖਿਆ ਪਿਆਰੀ ਕਹੋ ਮੈਂ ਸੁਨਕੇ ਤੇ ਫੇਰ ਜੁਆਬ ਦੇਵਾਂਗਾ