ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੫ )


ਸੱਸ ਬੇਗਾਨੀ ਸੌਹਰਾ ਬੇਗਾਨਾ ॥
ਖਾਵੰਦ ਭੀ ਬੇਗਾਨਾ ਹੋਵੀਗਾ॥
ਲੱਖ ਲੱਖ ਮੇਹਨੇ ਸੌ ਸੌ ਤਾਨੇ॥
ਸੋਹਕੇ ਵਖਤ ਲੰਘਾਨਾ ਹੋਵੀਗਾ॥
ਦਿਲ ਅਪਨੇ ਨੂੰ ਧੀਰਜ ਦੇਕੇ॥
ਸਭਦੀ ਟੈਹਲ ਕਮਾਨਾ ਹੋਵੀਗਾ॥
ਅੰਡ ਗੁਆਡਨਾ ਨਾਲ ਪਿਆਰੀ॥
ਰਲ ਮਿਲ ਦਿਨ ਹੇ ਬਿਤਾਨਾ ਹੋਵੀਗਾ॥
ਮੋਹ ਪਿਆਰ ਵਾਲੀ ਥਾਈਂ ਪਿਆਰੀ॥
ਭੈਨੇ ਸੱਸ ਕੋਲੋਂ ਪੁਛਕੇ ਹੋ ਜਾਨਾ ਹੋਵੀਗਾ॥
ਸਭ ਵਡਿਆਂ ਦੀ ਕਰ ਟੈਹਲ ਸੇਵਾ॥
ਫਿਰ ਭੋਜਨ ਤੈਂਨੂੰ ਪਾਨਾ ਹੋਵੇਗਾ॥
ਸਾਡੀ ਭੈਨਾ ਹੁਣ ਰਾਮਸੱਤ ਤੈਂਨੂੰ॥
ਨਾਲ ਪਤੀ ਹੁਣ ਸਿਧਾਨਾ ਹੋਵੀਗਾ॥
ਹੇ ਈਸ਼ੁਰ ਸਾਨੂੰ ਫੇਰ ਮਿਲਾਵੀਂ ॥
ਮਿਲਾਂਗੀਆਂ ਫੇਰ ਜੇ ਮਿਲਾਨਾ ਹੋਵੀਗਾ ॥

ਇਸਦੇ ਪਿਛੋਂ ਸੇਠ ਜੀ ਤੇ ਸੇਠਨੀ ਜੀ ਨੇ ਰੁਕੋ ਨੂੰ ਪਿਆਰ ਦੇਕੇ ਤੇ ਡੋਲੀ ਵਾਲਿਆਂ ਨੂੰ ਕਹਿਆ ਕੇ ਹੁਣ ਈਸ਼ੁਰ ਦਾ ਨਾਮ ਲੈਕੇ ਡੋਲੀ ਉਠਾਓ ਤੇ ਚਲੋ, ਤੇ ਮਦਨ ਗੋਪਾਲ ਹੋਰਾਂ ਨੂੰ ਪਿਆਰ ਦੇਕੇ ਕਹਿਆ ਲੋਂ ਮਹਾਰਾਜ ਹੁਣ ਸਾਡੇ ਪੜਦੇ ਕੱਜਨੇ। ਤੇ ਸਾਡੀ ਭੈਨ ਨੂੰ ਅਪਨੀ ਇਛਿਆ