ਪੰਨਾ:ਇਸਤਰੀ ਸੁਧਾਰ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਰਬੱਗ ਸੱਚਦਾਨੰਦ ਸਰਬ ਵਿਆਪੀ ਮੈਂ ਤੇਰਾ ਧੰਨਬਾਦ ਕਿਸ ਤਰ੍ਹਾਂ ਤੇ ਕਿਤਨੀ ਵਾਰੀ ਕਰ ਸਕਦਾ ਹਾਂ ਜੋ ਜੋ ਤੂੰ ਕਿਰੁਪਾਏਂ ਮੇਰੇ ਜਨਮ ਦਿਨ ਥੋਂ ਲੈਕੇ ਅੱਜ ਤਾਕਨ ਮੇਰੇ ਉਪਰ ਕੀਤੀਆਂ ਹੈਨ ਉਨ੍ਹਾਂ ਦਾ ਕਦਰ ਅਥਵਾ ਕੀਮਤ ਸਿਵਾ ਤੇਰੇ ਹੋਰ ਕੋਈ ਨਹੀਂ ਜਾਨਦਾ । ਰੁਕੋ ਦਾ ਸੰਜੋਗ ਮੇਰੇ ਨਾਲ ਕਰ ਦੇ ਐਸੀ ਦਇਆ ਹੈ ਜੈਸੇ ਕੇ ਮਾਤਾ ਪੁੱਤਰ ਉਪਰ ਕਰਦੀ ਹੈ । ਹੇ ਜਗਤ ਦੇ ਸੁਆਮੀ ਮੈਂ ਹੱਥ ਜੋੜਕੇ ਬੇਨਤੀ ਕਰਦਾ ਹਾਂ ਕੇ ਕਿਰਪਾ ਕਰਕੇ ਮੇਰੀ ਤੇ ਰੁਕੋ ਦੀ ਅੰਤ ਤਾਕਨ ਅਜੇਹੀ ਤਰ੍ਹਾਂ ਨਿਭਾਈ ਜੋ ਸਾਰੇ ਜੀਵ ਸਾਨੂੰ ਦੁਵਾਂਨੂੰ ਨਿਰਦੋਸ਼ ਆਖਨਾ, ਏਹ ਕੈਹਕੇ ਮਦਨਗੋਪਾਲ ਨੇ ਰੁਕੇ ਨੂੰ ਕੋਲ ਬੈਠਾ ਲਿਆ ਤੇ ਪਰੇਮ ਨਾਲ ਆਖਿਓ ਸੂ ਦੇ ਪਿਆਰੀ ਏਹ ਮੇਰਾ ਦਿਲ ਜਿਸ ਨੂੰ ਹੁਣ ਤੂੰ ਮੇਰੇ ਕਲੇਜੇ ਅੰਦਰ ਦੇਖਨੀ ਹੈ ਤੇਰਾ ਦਿਲ ਹਈ ਤੇ ਓਹ ਤੇਰਾ ਦਿਲ ਜਿਸ ਨੂੰ ਮੈਂ ਤੇਰੇ ਕਲੇਜੇ ਅੰਦਰ ਜਾਨਨਾ ਹਾਂ, ਮੇਰਾ ਦਿਲ ਹਈ, ਅੱਜ ਤੋਂ ਪਿਛੇ ਮਰਨ ਪ੍ਰਯੰਤ ਕਦੀ ਭੀ ਮੈਨੂੰ ਤੇਰੇ ਤੇ ਤੈਨੂੰ ਮੇਰੇ ਉਪਰ ਵਰੁੱਧ ਵਿਸ਼ਵਾਸ ਨਾ ਹੋਵੇਗਾ । ਏਹ ਅਕਾਸ਼ ਏਹ ਚੰਦਰਮਾਂ . ਏਹ ਤਾਰਾ ਮੰਡਲ ਤੇ ਈਸ਼ਰ ਸਰਬ ਵਿਆਪੀ ਤੇਰੇ ਤੇ ਮੇਰੇ ਗਵਾਹ ਹਨ ਏਹ ਲੌ ਅਪਨੀ ਮੁੰਦਰੀ ਮੇਰੇ ਹੱਥ ਪਾਓ ਤੋਂ ਮੇਰੀ ਅਪਨੇ ਹੱਥ ਪਾਓ ਤੇ ਬਚਨਾਂ ਨੂੰ ਦਰਿ ਜਾਨਨਾ ॥ ਏਹ ਗੱਲਾਂ ਤੇ ਇਕਰਾਰ ਆਪੇ ਵਿਚ ਕਰਕੇ ਫੇਰ ਦੋਵੇਂ ਸੌਂ ਗਏ, ਰੁਕੋ ਦਾ ਹੁਣ ਹਮੇਸ਼ਾਂ ਏਹ ਕੰਮ ਸੀ ਕੇ ਘਰ ਬ