ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੯)


ਰਤਨ ਖਾਵਨ ਪੀਵਨ ਦੀਆਂ ਚੀਜਾਂ ਤੇ ਅਪਨੇ ਬਸਤਰ ਸਦਾ ਹੀ ਠੀਕ ਤੇ ਸਫਾ ਰਖਨੇ, ਰਾਤ ਜਦ ਸੁਆਮੀ ਘਰ ਆਵੇ ਤਾਂ ਉਸਦੀ ਟੈਹਲ ਸੇਵਾ ਅਛੀ ਤਰ੍ਹਾਂ ਕਰਨੀ ਤੇ ਰੋਜ਼ ਇਕ ਨਾ ਇਕ ਗੱਲ ਜਰੂਰ ਛੋਹ ਯਾ ਛੇੜ ਦੇਨੀ, ਜਿਸਦਾ ਸਭ ਬਰਤਾਂਤ ਅੱਛੀ ਤਰ੍ਹਾਂ ਮਦਨਗੋਪਾਲ ਨੇ ਸਮਝਾਨਾ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਰੁਕੋ ਨੂੰ ਗਰਭ ਅਧਾਨ ਹੋਗਿਆ ਤੇ ਮਦਨਗੋਪਾਲ ਹੋਰੀ ਅੱਛੇ ਅਛੇ ਭੋਜਨ ਤੇ ਅਛੇ ਅਛੇ ਕਪੜੇ ਬਨਵਾ ਬਨਵਾ ਦੇਂਦੇ ਸਨ। ਤੇ ਕਿਸੀ ਬਾਤ ਤੋਂ ਤੰਗ ਨਹੀਂ ਹੋਵਨ ਦੇਂਦੇ ਸਨ॥ ਰੁਕੋ ਭੀ ਕਦੀ ਕਦੀ ਆਗਿਆ ਅਨੁਸਾਰ ਡੋਲੀ ਵਿਚ ਚੜ੍ਹਕੇ ਸੇਠ ਹੋਰਾਂ ਦੇ ਘਰ ਚਲੀ ਜਾਂਦੀ ਸੀ ਤੇ ਕਦੀ ਦਿਨ ਕਦੀ ਰਾਤ ਰੈਹ ਕੇ ਚਲੀ ਆਂਵਦੀ ਸੀ । ਕੁਛਕ ਦਿਨਾਂ ਪਿਛੋਂ ਰਕੋ ਦੇ ਘਰ ਧੀ ਹੋਈ ਤੇ ਸਭ ਤਰ੍ਹਾਂ ਦੇ ਰਸਮ ਰਵਾਜ ਸੇਠਨੀ ਹੋਰਾਂ ਤੇ ਮਦਨਗੋਪਾਲ ਨੇ ਕੀਤੇ ਜਦ ੪੦ ਦਿਨ ਹੋ ਗਏ ਤਾਂ ਫੇਰ ਸ਼ੁੱਧੀ ਇਸ਼ਨਾਨ ਕਰ ਕੇ ਗਰੀਬਾਂ ਲੋਕਾਂਨੂੰ ਕੁਛ ਜਥਾਸ਼ਕਤੀ ਦਾਨ ਦਿੱਤੇ ਨੇ ਤੇ ਰਾਤ ਹੋਵਨ ਥੋਂ ਪਹਿਲਾਂ ਰੁਕੋ ਅਪਨੇ ਪੇਕੇ ਸੇਠ ਹੋਰਾਂਦੇ ਘਰ ਗਈ ਸੇਠਨੀ ਜੀ ਤੇ ਸੇਠ ਨੇ ਰਵਾਜਨ ਲੜਕੀ ਨੂੰ ਗੋਦ ਵਿਚ ਲੀਤਾ ਤੇ ਇਕ ਇਕ ਗੈਹਨਾ ਤੇ ਕੁਛ ਥੋੜੀ ਮਠਿਆਈ ਤੇ ਕੱਪੜੇ ਉਸਨੂੰ ਦਿੱਤੇ, ਨਾਲੇ ਰੁਕੋ ਨੂੰ ਜੋ ਕੁਛ ਰਸਮ ਰਵਾਜ ਨਾਲ ਬਨਦਾ ਸੀ ਦਿੱਤੋ ਨੇ ਦੂਸਰੇ ਦਿਨ ਰੁਕੋ ਅਪਨੇ ਘਰ ਆਈ ਤੇ ਦੁਨੀਆ ਦਾਰੀ ਦੇ ਕੰਮ ਧੰਦੇ ਵਿਚ ਫੇਰ ਲਗ ਪਈ,