ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/181

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

( ੧੮੦)


ਉਨ੍ਹਾਂ ਦਿਨਾਂ ਵਿਚ ਰੰਗੜ ਲੋਕ ਸ਼ੈਹਰ ਵਿਚ ਬਹੁਤ ਕਾਲ ਪੈ ਜਾਨਦੇ ਸਬਬ ਫਿਰਦੇ ਰੈਂਹਦੇ ਸਨ। ਸੇਠ ਹੋਰਾਂ ਦੇ ਧਨ ਵਾਨ ਹੋਵਨ ਦੀਆਂ ਗੱਲਾਂ ਏਧਰੋਂ ਓਧਰੋਂ ਸੁਨ ਸੁਨ ਕੇ ਤੇ ਆ ਲਗੇ ਚੋਰੀ ਦਾ ਸਮਾਨ ਕਰਨਾ ਇਕ ਰਾਤ ਸੇਠ ਹੋਰਾਂ ਦੇ ਘਰ ਜਾ ਸੰਨ ਲਾਈਓ ਨੇ, ਸੇਠ ਨੂੰ ਜਾਗ ਆ ਗਈ, ਉਠਕੇ ਤੇ ਚੋਰਾਂ ਵਲ ਟੁਰ ਪਏ । ਸੇਠਨੀ ਜੀ ਨੇ ਮਨਾ ਕੀਤਾ ਕੇ ਚੋਰਾਂ ਵੱਲ ਨਾ ਜਾਓ ਤੇ ਬਾਹਰ ਨਿਕਲਕੇ ਰੌਲਾ ਪਾਓ ਤਾਂਕੇ ਲੋਕ ਇਕੱਠੇ ਹੋ ਜਾਵਨ ਤੇ ਫੇਰ ਚੋਰਾਂ ਨੂੰ ਘੇਰ ਘਾਰ ਲੈਨਾ। ਪਰ ਸੇਠ ਜੀ ਨੇ ਇਸ ਤਰ੍ਹਾਂ ਨਾ ਕੀਤਾ ਤੇ ਸਿੱਧੇ ਚੋਰਾਂ ਵਲ ਚਲੇ ਗਏ, ਉਨ੍ਹਾਂ ਸਭਨਾਂ ਨੇ ਮਿਲ ਕੇ ਸੇਠ ਨੂੰ ਪਕੜ ਲੀਤਾ ਤੇ ਛੁਰੇ ਟੋਕੇ ਤੇ ਗੰਡਾਸੇ ਨਾਲ ਉਸ ਦੇ ਟੋਟੇ ਕਰ ਦਿੱਤੇ। ਸੇਠਨੀ ਨੇ ਜਦ ਦੇਖਿਆ ਕੇ ਚਿਰ ਹੋਗਿਆ ਹੈ ਸੋਠ ਹੋਰੀ ਨਹੀਂ ਆਏ ਤਾਂ ਫੇਰ ਆਪ ਉਸ ਪਾਸੇ ਟੁਰ ਪਈ ਚੋਰਾਂ ਉਸ ਨੂੰ ਦੇਖਦਿਆਂ ਹੀ ਕਹਿਆਂ ਹੁਣ ਤੂੰ ਆਈ ਹੈਂ। ਅੱਗੇ ਇਕ ਨੂੰ ਵੱਡ ਚੁਕੇ ਹਾਂ ਚਲੀ ਜਾਂ ਤੂੰ ਜਨਾਨੀ ਹੈਂ ਮਤਾਂ ਸਾਡੇ ਸਿਰ ਭਾਰ ਚੜਹਾਵੇਂਗੀ। ਸੇਠਨੀ ਏਹ ਸੁਨਦਿਆਂ ਹੀ ਝੱਟ ਅਪਨੇ ਸੁਆਮੀ ਦੀ ਦੇਹ ਵੱਲ ਦੌੜੀ ਤੇ ਉਸਨੂੰ ਟਕੜੇ ਟੁਕੜੇ ਦੇਖ ਕੇ ਤੇ ਜੋਰ ਨਾਲ ਉਚੀ ਕਹਿਓ ਸੂ ਹੇ ਈਸ਼ੁਰ ਤੇਰੀ ਇੱਛਿਆ ਪੂਰਣ ਹੋ। ਤੇ ਬੱਸ ਨਾਲ ਹੀ ਪਰਾਨ ਦੇ ਦਿੱਤੇ ਚੋਰ ਦੇਖ ਕੇ ਹੈਰਾਨ ਹੋ ਗਏ ਤੇ ਉਨ੍ਹਾਂ ਕੋਲੋਂ ਹੱਲਿਆ ਨਾ ਗਿਆ ਸਾਰੇ ਅਪਨੇ