ਪੰਨਾ:ਇਸਤਰੀ ਸੁਧਾਰ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮੧) ਦਿਲ ਵਿਚ ਪਸ਼ੇਮਾਨ ਹੋਏਤੇ ਘੜੀਮੁੜੀ ਉਨਾਂ ਵਲੋਂ ਦੇਖ ਦੇਖ ਕੇ ਤੋਬਾ ਤੋਬ ਕਰਨ ਲਗੇ ਤੇ ਇਕ ਦੂਸਰੇ ਨੂੰ ਆਖਨ ਲਗੇ ਤੂੰ ਬੜਾ ਭੈੜਾਂ ਹੈਂ ਐਸੇ ਘਰ ਚੋਰੀ ਤੇ ਕੀਤੀ ਸੀ ਪਰ ਖੂਨ ਕਿਉਂ ਕਰਨਾ ਸੀ, ਇਸੇ ਤਰ੍ਹਾਂ ਕਰਦੇ ਕਰਦੇ ਲੜ ਪਏ, ਤੇ ਇਕਦੁਸਰੇਨੂੰ ਛੁਰੀ ਟੋਕੇ ਮਾਰਨ ਲਗਪਏ, ਏਥੋਂ ਤਕ ਆਪਸ ਵਿਚ ਲੜੇ ਕੇ ਛਿਆਂ ਵਿਚੋਂ ਚਾਰ ਵਤ ਸੁਟਿਓ ਨੇ ਤੇ ਬਾਕੀ ਦੁਆਂ ਨੂੰ ਸਰਕਾਰੀ ਸਪਾਹੀ ਬੰਨ ਕੇ ਲੈ ਗਏ ਸਰਕਾਰ ਨੇ ਬੜੀ ਪੁਛ ਗਿਛ ਕਰ ਕੇ ਤੇ ਉਨ੍ਹਾਂ ਦੁਵਾਂ ਨੂੰ ਭੀ ਫਾਂਸੀ ਦਿੱਤਾ ਤੇ ਸੇਠ ਸੇਠਨੀ ਦੀ ਸਾਰੀ ਦੌਲਤ ਤੇ ਮਕਾਨ ਮੇਰੀ ਸਪੁਰਦ ਹੋਏ ਮੇਰੇ ਸੁਆਮੀ ਨੇ ਓਹ ਸਭ ਕੁਛ ਅਪਨੀ ਕਮਾਈ ਨਾ ਜਾਨਕੇ ਗਰੀਬਾਂ ਦੇ ਇਲਾਜ ਉੱਤੇ ਤੇ ਉਨਾਂ ਦੇ ਖਾਨ ਪਾਨ ਉੱਤੇ ਲਾ ਛਡਿਆ ॥ ਸੇਠ ਤੇ ਸੇਠਨੀ ਦੇ ਮਰਨ ਤੋਂ ਚਾਰ ਬਰਸ ਪਿਛੋਂ ਮੇਰੇ ਸੁਆਮੀ ਭੀ ਹੈਜੇ ਦੀ ਮਰਜ ਨਾਲ ਪੂਰੇ ਹੋ ਗਏ, ਮੇਰੇ ਕੋਲ ਉਨਾਂ ਦੇ ਮਰਨ ਪਿਛੋਂ ੨੦ ਹਜਾਰ ਦੀ ਕਦਰ ਮਿਲਖ ਰੈਹ ਗਈ ਸੀ । ਪਰ ਮੇਰੇ ਦਿਓਰਾਂ ਤੇ ਜੇਠਾਂ ਨੇ ਵਹੇ ਦੇ ਅੰਦਰ ਅੰਦਰ ਸਭ ਕੁਛ ਮਿਠਿਆਂ ਬਨ ਬਨ ਕੇ ਤੇ ਖਿੱਚ ਲੀਤਾ ਜਦ ਮੇਰੇ ਪਾਸ ਕੁਛ ਨਾ ਰਹਿਆ ਤਾਂ ਫੇਰ ਸਭੇ ਮੇਰੇ ਕੋਲੋਂ ਕੰਨੀ ਖਿਸਕਾਨੇ ਲਗੇ ਆਖਰ ਰੈਹ ਰੈਹ ਕੇ ਬਰਤਨ ਭਾਂਡੇ ਕਪੜੇ ਰੀਹਨੇ ਬਚੇ ਬਚਾਏ ਵੇਚ ਵੇਚ ਕੇ ਲਗੀ ਖਾਵਨ ਇਕ ਦਿਨ ਇਥੋਂ ਤਕ ਹੋ ਗਿਆ ਕੇ ਘਰ ਆਟਾ ਭੀ ਨਾ ਰਹਿਆ ਮੈਂ