ਪੰਨਾ:ਇਸਤਰੀ ਸੁਧਾਰ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮੬ ) ਦੇ ਪੁਸਤਕ ਬਾਹਮਣ ਜਾਤੀ ਪਾਸ ਹੁੰਦੇ ਸਨ ਤੇ ਰਾਜੇ ਮਹਾਰਾਜੇ ਸਦਾ ਹੀ ਵਿਦਵਾਨਾਂ ਦਾ ਮਾਨ ਤੇ ਸਤਿਕਾਰ ਕਰਦੇ ਸਨ ਉਸ ਮਾਨ ਤੇ ਸਤਕਾਰ ਦੇ ਲਾਲਚ ਨੇ ਬਾਹਮਨ ਸੰਤਾਨ ਵਿਚ ਅਭਮਾਨ ਉਤਪੰਨ ਕਰ ਦਿੱਤਾ ਫੇਰ ਤਾਂ ਓਹ ਬਿਨਾਂ ਵਿਦਿਆ ਹੀ ਅਪਨੀ ਸਤੁਤੀ ਤੇ ਮਾਨ ਦੀ ਚਾਹ ਕੁਰਨ ਲਗ ਪਏ ਤੇ ਬੜੇ ਬੜੇ ਅੱਛੇ ਪੁਰਸ਼ਾਂਨੂੰ ਬਿਨਾਂ ਚੁਕ ਸਰਾਪ ਦੇਵਨ ਤੇ ਕੋਸਨਾ ਅਪਨਾ ਪਰਮ ਧਰਮ ਸਮਝ ਲਿਆ । ਇਸ ਤਰ੍ਹਾਂ ਲੋਕਾਂ ਨੇ ਦੋ ਦੋ ਚਾਰ ਚਾਰ ਵਾਰੀ ਜਦ ਅਪਨੀ ਅਪਨੀ ਹਾਨਤਾਂ ਹੁੰਦੀ ਦੇਖੀ ਤਾਂ ਫੇਰ ਉਨਹਾਂ ਨੇ ਭੀ ਅਪਨੇ ਆਚਾਰ ਉਲਟੇ ਕਰ ਦਿਤੇ ਅਥਵਾ ਮਾਨ ਪਰਤਿਸ਼ਠਾ ਕਰਨਾ ਛਡ ਦਿਤਾ ਕੁਛਕੂ ਸਮਾਂ ਪਾਕੇ ਉਨ੍ਹਾਂ ਵਿਚੋਂ ਕੁਛਕੁ ਲਾਲਚੀ ਪੁਰਸ਼ਾਂ ਨੇ ਅਪਨੀ ਸੰਤਾਨ ਦੀ ਮੰਦ ਅਵਸਥਾ ਦੇਖ ਕੇ ਤੇ ਧਰਮ ਵਿਰੁਧ ਪੁਸਤਕ ਰਚ ਦਿਤੇ ਜਿਨ੍ਹਾਂ ਵਿਚ ਸਾਰਾ ਏਹ ਗਿਆਨ ਹੀ ਭਰਿਆ ਹੋਇਆ ਹੈ ਕੇ ਸਿਵਾ ਬ੍ਰਹਮਣ ਦੇ ਦਿਤੇ ਯਾ ਪੁਜੇ ਦੇ ਕੋਈ ਕੰਮ ਮਾੜਾ ਅਥਵਾ ਚੰਗਾ ਨਹੀਂ ਕਰਨਾ ਚਾਹੀਦਾ ਮੱਲਾਂ ਤੁਸੀਂ ਸਭ ਪਏ ਦੇਖਦੇ ਹੋ ਕੇ ਭਾਵੇਂ ਕਿਸੇ ਮਾਂ ਦਾ ਜੁਆਨ ਪੁੱਤਰ ਅਥਵਾ ਕਿਸੇ ਇਸਤਰੀ ਦਾ ਜੁਆਨ ਭਰਤਾ ਕਾਲ ਵਸ ਹੋ ਜਾਵੇ ਤਾਂ ਭੀ ਬਾਹਮਣ ਜਾਤੀ ਅਪਨੇ ਟਗੇ ਨਹੀਂ ਛਡੇਗੀ, ਉਸ ਵੇਲੇ ਬੁਧੀਮਾਨ ਪੁਰਸ਼ ਸਮਝ ਜਾਂਦੇ ਨੇ ਕੇ ਕਿਥੋਂ ਤਾਕਨ ਲਾਲਚ ਨੇ ਇਨ੍ਹਾਂ ਲਗੇ ਨੂੰ ਵਿਧਿ ਹੀਨ ਕਰ ਦਿੱਤਾ ਹੈ ਮੱਲਾ ਤੂੰ ਨਹੀਂ ਸੁਨਿਆਂ