ਪੰਨਾ:ਇਸਤਰੀ ਸੁਧਾਰ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ੴ ਸਤਿਗੁਰੂ ਪ੍ਰਸਾਦਿ॥ ਭੂਮਿਕਾ ॥ ਅਸਲ ਮਤਲਬ ਪੁਸਤਕ ਰਚਨੇ ਕਾ ॥ ਇਕ ਦਿਨ ਸਵੇਰੇ ਅੱਠ ਬਜੇ ਦੇ ਵੇਲੇ ਮੈਂ ਅੱਗੇ ਹੋਮੋਮ ਵਾਂਝਨ ਨਦੀ ਦੇ ਕਨਾਰੇ ਹਵਾ ਖਾਨ ਨੂੰ ਗਿਆ: ਕੀਹ ਦੇਖਦਾ ਹਾਂ ਕੇ ਇਕ ਮੁੰਡਾ ਕੋਈ ਪੰਜੀਆਂ ਵਰਿਆਂ ਦਾ,ਇਕ ਬਡੀ ਪੰਜਾਹ ਵਰਿਆਂ ਦੀ ਤੇ ਇਕ ਕੁੜੀ ੧੮ ਅਠਾਰਾਂ - ਰਿਆਂ ਦੀ ਆਪਸ ਵਿਚ ਪੈ ਗੱਲਾਂ ਕਰਦੇ ਹਨ।ਉਨ੍ਹਾਂ ਦੇ ਕਪੜੇ ਖਰਾਬ ਮੈਲੇ ਪਾਟੇ ਹੋਏ ਤੇ ਰੰਗ ਰੂਪ ਅੱਛਾ ਦੇਖ ਕਰ ਮੇਰਾ ਦਿਲ ਭੀ ਕਰ ਆਇਆ ਜੋ ਮੈਂ ਉਨ੍ਹਾਂ ਪਾਸੋਂ ਹਾਲ ਹਵਾਲ ਲਵਾਂ, ਅਪਨੋ ਦਿਲ ਵਿਚ ਏਹ ਸਲਾਹ ਕਰਕੇ ਮੈਂ ਅਰਾਂ ਉਨਾਂ ਦੀ ਤਰਫ ਗਿਆ । ਨੇੜੇ ਪਹੁੰਚ ਕੇ ਮੈਂ ਉਨ੍ਹਾਂ ਨੂੰ ਇਸ ਤਰਾਂ ਪੁਛਿਆ “ਕਿਉਂ ਜੀ ਕਿਥੋਂ ਆਏ ਹੋ? ਮੁੰਡਾ ਤਾਂ ਸੁਨਦਿਆਂ ਹੀ ਉਸ ਬੁੱਢੀ ਵਲ ਦੇਖਨ ਲਗ ਪਿਆ ਤੇ ਲੜਕੀ ਨੇ ਪਿਠ ਫਿਰਾ ਲਈ ਔਰ ਬੁੱਢੀ ਨੇ ਮੇਰੀ ਤਰਫ ਧਿਆਨ ਕਰਕੇ ਕਹਿਆ ਮੱਲਾ ਕੀ ਪੁੱਛਨਾ ਹੈ । ਅਸੀਂ