(੨੧)
ਕੇ ਗਲ ਕੁਛ ਸੱਚੀ ਹੈ, ਪਰ ਮੈਂ ਉਨਾਂ ਨੂੰ ਆਖਿਆ ਕੇ ੪ ਦਿਨ ਠਹਿਰੋ ਜੇਕਰ ਫੇਰ ਬਾਵਾ ਗਲੀ ਵਿਚ ਆਉਂਦਾ ਰਹਿਆ ਤਾਂ ਫੇਰ ਬੰਦੋਬਸਤ ਕੀਤਾ ਜਾਵੇਗਾ॥
(ਪਤਨੀ)ਫੇਰ ਪਤੀ ਜੀ ਤੁਸਾਂ ਕੀ ਕੀਤਾ ਮੇਰੇ ਦਿਲ ਵਿਚ ਇਸ ਗਲਦੇ ਸੁਨਨੇ ਦੀ ਬੜੀ ਖਾਹਸ਼ ਹੈ। ਤੁਹਾਨੂੰ ਜੇਨੀਂਦਰ ਆਈ ਹੋਵੇ ਤਾਂ ਮੇਰੇ ਵਾਸਤੇ ਅਰਾਮ ਕੌੜਾ ਨਾ ਕਰਨਾ॥
(ਪਤੀ) ਪਿਆਰੀ ਤੂੰ ਮੇਰੀ ਸਤਵੰਤੀ ਨਾਰੀ ਆਗਿਆਕਾਰੀ ਤੇਰੇ ਮਨ ਦੀ ਖਾਹਸ਼ ਦੀ ਤ੍ਰਿਪਤੀ ਬਗੈਰ ਮੈਨੂੰ ਕਦ ਨੀਂਦ ਆਂਵਦੀ ਹੈ॥
(ਪਤਨੀ) ਕਿਰਪਾ ਕਿਰਪਾ ਕਿਰਪਾ ਕਰੋ ਸੁਆਮਨ ਧੰਨਭਾਗ ਹੈਂ, ਮੇਰੇਜੋ ਐਸੇ ਪਤੀ ਪਾਏ,ਈਸ਼ਰ ਤੇਰਾ ਧੰਨਵਾਦ ਕਿਸ ਤਰਾਂ ਮੈਂ ਕਰੂੰ, ਲੂੰ ਲੂੰ ਮੇਰੀ ਦੇਹੀ ਦਾ ਜੋ ਪਲ ਪਲ ਵਿੱਚ ਲਖ ਲਖ ਵਾਰ ਕਰੇ ਤਾਂ ਭੀ ਥੋਹੜਾ ਹੈ, ਹੱਛਾ ਸੁਅਮਿਨ ਫੇਰ ਕਿਸ ਤਰਾਂ ਕੀਤੋ ਜ਼ੇ॥
(ਪਤੀ) ਪਿਆਰੀ ਮੈਂ ਇਕ ਖਤ ਅਪਨੀ ਹੱਥ ਇਸੇ ਤਰਾਂ ਲਿਖਕੇ ਖਤ ਡਾਕ ਵਿਚ ਬਾਵੇ ਦਾ ਨਾ ਪਾ ਦਿੱਤਾ।
॥ਖਤ॥
ਬਾਵਾ ਗਵਰਧਨਦਾਸ ਜੀ ਨਮਸਤੇ,ਤੁਹਾਡੀ ਬਦਚਲਨੀ ਤੋਂ ਖੂਹ ਵਾਲੀ ਗਲੀ ਦੇ ਸਭ ਆਦਮੀ ਤੰਗ ਆਕੇ ਤਾਂ ਤੁਹਾਡਾ ਬੰਦੋਬਸਤ ਹੱਥੀਂ ਕਰਨਾ ਚਾਹੁੰਦੇ ਨੇ, ਬੇਹਤਰ ਹੈ ਜੋ ਤੁਸੀਂ ਸਮਝ ਜਾਵੋ। ਤੇ ਆਜ ਤੋਂ ਪਿਛੇ ਕਦੀ ਗਲੀ ਵੱਲ ਨਾ