ਪੰਨਾ:ਇਸਤਰੀ ਸੁਧਾਰ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩ ) ਜਾਇਆ ਕਰ ਜੋ ਲੋਗ ਵਿਚਾਰ ਕਰਦੇ ਹਨ, ਤਾਂ ਬਸੰਤੀ ਨੇ ਅਗੋਂ ਜੁਆਬ ਦਿੱਤਾ ਸੀ ਲੋਗ ਖੇਹਖਾਨ ਪਏ, ਮੈਂ ਤਾਂ ਕਦੀ ਨਹੀਂ ਮੁੜਾਂਗੀ, ਏਹ ਜੇਹੜਾ ਪਰਵਾਰ ਹੈ ਸਭ ਬਾਵੇ ਦੀ ਕਿਰਪਾ ਨਾਲ ਹੋਇਆ ਹੈ, ਅਗੇ ਜਾਨਦਾ ਹੈ ਕੇ ਨਾ। ਜਦ ਰੁਪਯੇ ਮੋੜ ਦਿੱਤੇ ਸਾਨੂੰ ਤਾਂ ਕੀਹ ਹਾਲ ਹੋਇਆ ਸੀ । ਲੋਕਾਂ ਔਤਰਿਆਂ ਦਾ ਕੀ ਵਿਗੜਦਾ ਸੀ ਕੋਈ ਵਿਚਾਰ ਕਰੇ ਕਰੇ ਪਿਆ, ਬਹੁਤਾ ਏਹੋਈ ਆਖਨਗਨਾ ਬਾਵੇ ਦੀ ਰੰਨ ਮੈਂ ਬਾਵੇ ਦੀ ਰੰਨ ਹੀ ਸਹੀ । ਪਿਆਰੀ ਕਾਸ਼ੀਰਾਮ ਏਹ ਗਲ ਸੁਨਕੇ ਉਸਨੂੰ ਮਾਰਨ ਲੱਗ ਪਿਆ ਪਰ ਬਸੰਤੀ ਸ਼ੀਰਾਮ ਕੋਲੋ ਜੋਰ ਵਿੱਚ ਡਾਢੀ ਸੀ, ਝੱਟ ਸੋਟਾ, ਖੋਹ ਕੇ ਦੋ ਤਿੰਨ ਕਾਸ਼ੀਰਾਮ ਜੋਗ ਜੜ ਦਿੱਤੇ ਤੇ ਆਪ ਰੁਸ ਕੇ ਮੰਦਿਰ ਚਲੀ ਗਈ, ਫੇਰ ਕਾਸ਼ੀ ਰਾਮ ਦੀ ਖਾਨਿਓਂ ਗਈ ਹਨੇਰੇ ਹੋਏ ਆਪ ਗਿਆ ਹਥ ਜੋੜ ਮਿਨਤਾ ਕਰਕੇ ਉਸ ਨੂੰ ਫੇਰ ਘਰ ਲਿਆਇਆ ਹੁਨ ਨਸੰਗ ਹੋਕੇ ਓਹ ਬਾਵੇ ਦੇ ਮੰਦਿਰ ਆਉਂਦੀ ਜਾਂਦੀ ਹੈ, ਕਈ ਕਾਸ਼ੀਰਾਮ ਨੂੰ ਆ ਆ ਕੇ ਆਖਦੇ ਤੇ ਕੋਈ ਬੈਤ ਕੋਈ ਕਿੱਸੇ ਆਨ ਆਨ ਕੇ ਹੱਟੀ ਦੇ ਸਾਮਨੇ ਪੜਦੇ ਨੇ। ਪਰ ਹੁਨ ਕੀ ਕਰ ਸੱਕਦਾ ਹੈ ॥ (ਪਤਨੀ) ਸੁਆਮਿਨ ਮੇਰੇ ਤੇ ਨੂੰ ਕੰਡੇ ਹੋ ਗਏ ਨੇ, ਈਸ਼ਰ ਭੀ ਐਸੇ ਦੁਸ਼ਟਾਂ ਨੂੰ ਡੰਡ ਨਹੀਂ ਦੇਣਾਂ, ਐਸਿਆਂ ਨੂੰ ਤਾਂ ਕੋਹੜ ਹੋਨਾਂ ਚਾਹੀਦਾ ਹੈ ॥ (ਪਤੀ) ਪਿਆਰੀ ਤੂੰ ਬੜੀ ਭੋਲੀ ਹੈਂ, ਕੋਈ ਈਸ਼ਰ