੨੭
ਅੱਜ ਅਸੀਂ ਤੁਹਾਨੂੰ ਘਰ ਰਖਿਆ ਭੂਲਕੇ ਸਾਡੇ ਘਰ ਦਾ ਹਾਲ ਹੋਰਨਾਂ ਨੂੰ ਨਾਲੇ ਹੋਰਨਾਂ ਦਾ ਸਾਨੂੰ ਝੂਠਾ ਸੱਚਾ ਦੱਸਨ ਲਗ ਪਈਓ ਫੇਰ ਮਾਈ ਜੀ ਜਨਾਨੀਆਂ ਦੀ ਦੁਬਤਾ ਕੌਣ ਨਬੇੜੇ। ਜੇ ਤਾਂ ਭਲੀ ਤਰ੍ਹਾਂ ਨਾਲ ਰਹੋ ਤਾਂ ਮਾਈ ਤੁਸੀਂ ਸਾਡੀ ਮਾਈ। ਏਹ ਕਾਕੀ ਸਾਡੀ ਭੈਨ, ਜੋ ਚਾਹੋ ਖਾਉ ਜੋ ਚਾਹੋ ਪਕਾਓ॥
(ਮਾ) ਪੁੱਤਰ ਪਰਮੇਸ਼ਰ ਤੈਨੂੰ ਰਾਜ ਬਹਾ ਦੇ ਸੱਤ ਪੁੱਤਰਾ ਕਰੇ ਤੇ ਸਦਾ ਹੀ ਤੁਹਾਡੀ ਜੋੜੀ ਸਲਾਮਤ ਰਖੇ। ਮੈਂ ਬੇਸ਼ੱਕ ਜਦ ਕੋਈ ਮੰਦਾ ਕਰਮ ਕਰਾਂ ਤੁਸੀ ਮੇਰਾ ਨੱਕ ਕੱਨ ਕੱਟ ਕੇ ਘਰੋਂ ਬਾਹਰ ਕਢ ਦੇਨਾ। ਪਰ ਮੇਰੀ ਏਹ ਅਰਜ ਹੈ ਜੇਕਰ ਰੁਕੋ ਦਾ ਲਾਲਾ ਆ ਜਾਵੇ ਤਾਂ ਮੈਂਨੂੰ ਆਗਿਆ ਜਾਵਨ ਦੀ ਦੇਨੀ!
(ਸੇਠ) ਮਾਈ ਜੀ ਫੇਰ ਬੇਸ਼ੱਕ ਜਿਸ ਤਰਾਂ ਓਹ ਕੈਹਨ ਉਸ ਤਰਾਂ ਕਰਨਾ। ਖਬਰੇ ਉਨਾਂਦੇ ਰੁਜਗਾਰ ਕਾਰਦਾ ਭੀ ਬੰਦੋਸਤ ਕੀਤਾ ਜਾਵੇ॥
(ਮਾ) ਹੱਛਾ ਪੁੱਤਰ ਫੇਰ ਅਸਾਂ ਹੋਰ ਜਗਾ ਜਾਕੇ ਕੀਹ ਲੈਨਾਏ॥
ਸੇਠ) ਪਿਆਰੀ ਜੀ ਸੁਨਦੇ ਹੋ ਏਹ ਮਾਈ ਜੀ ਐਸੀ ਹੀ ਜਾਨਨਾ ਜੈਸੀ ਸੱਕੀ ਸੱਸ ਤੇ ਏਹ ਕਾਕੀ ਰੁਕੋ ਅਪਨੀ ਛੋਟੀ ਨਨਾਨ, ਤੇ ਰੁੱਕੋ ਨੂੰ ਅੱਖਰ ਬੋਧ ਕਰਾਂਦੇ ਜਾਵਨਾ।
(ਪਤਨੀ) ਹਥ ਜੋੜ ਕੇ ਸੁਆਮਿਨ ਜਿਸ ਤਰਾਂ ਹੁਕਮ ਕਰੋ