(੨)
ਆਏ ਹਾਂ ਉਜੜੇ ਪਿੰਡੋਂ ਤੇ ਜਾਂਗੇ ਔਤਰਿਆਂ ਦੇ ਪਿੰਡ । ਤੈਨੂੰ ਕੀਹ ਸਾਡੇ ਨਾਲ ਪੁਛਨ ਦੀ ਗਰਜ਼ ਹੈ । ਜਿਨਾਂ ਔਤਰਿਆਂ ਜੰਮਿਆਂ ਪਾਲਿਆ ਸਹੇੜਿਆ ਓਹ ਨਾ ਪੁੱਛਨ ਜੋਗੇ ਰਹੇ ਤਾਂ ਫੇਰ ਹੋਰ ਕਿਸੇ ਨੂੰ ਕੀਹ ਦੱਸਨਾ ਹੋਇਆ, ਤੇ ਹੋਰ ਸੁਣਦਾ ਭੀ ਕੌਨ ਹਈ। ਏਹ ਗਲ ਸੁਨਕੇ ਮੈਂ ਸਮਝਿਆ ਜੋ ਇਨਾਂ ਦਾ ਕਿੱਸਾ ਭੀ ਬੜੀ ਹੈਰਾਨਗੀ ਵਾਲਾ ਹੈ। ਤੇ ਸੁਨਨਾ ਭੀ ਜ਼ਰੂਰ ਹੈ, ਇਸ ਵਾਸਤੇ ਮੈਂ ਉਨ੍ਹਾਂ ਨੂੰ ਪੁਛਿਆ ਕੇ ਅੰਨ ਪਾਣੀ ਦੀ ਸੁਨਾਓ ਖਾਨਾ ਹੈ ਕੇ ਖਾ ਬੈਠੇ ਹੋ, ਜਿਸਦੇ ਜੁਆਬ ਵਿਚ ਉਸ ਬੁੱਢੀ ਨੇ ਕਹਿਆ ਕੇ ਸਾਨੂੰ ਰੋਟੀ ਪਰਸੋਂ ਮਿਲੀ ਸੀ। ਕੱਲ ਨਿਰੇ ਤੂਤ ਹੀ ਰਾਹ ਵਿਚੋਂ ਖਾਦੇ ਹੈਨ, ਹੁਨ ਏਥੋਂ ਕੁਛ ਪੁੱਟ ਸੁਟ ਕੇ ਪੇਟ ਭਰਾਂਗੇ, ਏਹ ਗਲ ਸੁਨਦਿਆਂ ਹੀ ਈਸ਼ਰ ਨੇ ਮੇਰੇ ਦਿਲ ਨੂੰ ਪਰੇਰਿਆ, ਕੇ ਇਨਾਂ ਨੂੰ ਖਾਨੇ ਵਾਸਤੇ ਕੁਛ ਦਿਓ, ਮੈਂ ਹੱਥ ਜੋੜ ਕੇ ਬੁੱਢੀ ਨੂੰ ਆਖਿਆ ਕੇ ਹੱਛਾ ਚਲੋ ਰੋਟੀ ਟੁੱਕਰ ਤਾਂ ਖਾ ਲੌ ਫੇਰ ਜੇਹੜੀਆਂ ਗੱਲਾਂ, ਸੋ ਗੱਲਾਂ ! ਏਹ ਅਰਜ਼ ਮੇਰੀ ਮਨਜੂਰ ਹੋ ਗਈ । ਮੇਰੇ ਨਾਲ ਓਹ ਬੁੱਢੀ ਓਹ ਮੁੰਡਾ ਤੇ ਓਹ ਕੁੜੀ ਤਿੰਨੇ ਹੀ ਚਲ ਪਏ ਸਟੇਸ਼ਨ ਪੁਰ ਆਕੇ ਰੋਟੀ ਖੁਲਾਈ, ਰੋਟੀ ਖਾਕੇ ਓਹ ਤਿੰਨੋਂ ਹੀ ਸੌਂ ਗਏ, ਜਦ ਉੱਠੇ ਤਾਂ ਬੁੱਢੀ ਨੇ ਕਹਿਆ ਮੱਲਾ ਹੁਨ ਸਾਨੂੰ ਜਾਨੇ ਦੀ ਆਗਿਆ ਦਿਓ, ਮੈਂ ਪੁੱਛਿਆ ਕਿੱਥੇ ਜਾਂਨ ਦੀ ਮਰਜੀ ਤੁਹਾਡੀ ਹੈ, ਬੁੱਢੀ ਆਖਿਆ ਜਿੱਥੇ ਜਿੱਥੇ ਦਾਨਾ ਖਾਨਾ ਮਿਲੇਗਾ ਜਾਵਾਂਗੇ,ਇਸ ਗੱਲਦੇ ਸੁਨਦਿਆਂ ਮੈਂ ਕਹਿਆ