( ੩੧ )
(ਸੇਠਨੀ) ਤਾਂ ਫੇਰ ਤੂੰ ਕੀਹ ਆਖਿਆ ।
(ਰੁੱਕੋ) ਜੀ ਮੈਂ ਆਖਿਆ ਤੁਸੀਂ ਰਾਜੀ ਹੋ ਲਵੋ ਤਾਂ ਫੇਰ ਜਿਸਤਰਾਂ ਮਰਜੀ ਹੋਵੇਗੀ ਸੋ ਕਰਨਾ
(ਸੇਠਨੀ) ਰੁੱਕੋ ਤੇਰਾ ਵਿਵਾਹ ਤੇ ਦਿਲ ਕਰਦਾ ਹੈ ਕੇ ਨਹੀਂ ਕਰਦਾਂ ਤਾਂ ਹੁਨ ਜਰੂਰ ਹੋਵੇਗਾ।
(ਰੁੱਕੋ) ਜੀ ਦਿਲ ਤਾਂ ਕਰਦਾ ਹੈ ਪਰ ਮਨੂਸਿਮਰਤੀ ਵਿਚ ਲਿਖਦਾ ਹੈ ਜੋ ਕੁੜੀ ੧੬ ਤੇ ਮੁੰਡਾ ੨੫ ਵਰੇਤੇ ਉਪਰੰਤ ਵਿਵਾਹ ਕਰਨਾ। ਸੋ ਇਸ ਵਾਸਤੇ ਇਕ ਵਰੇ ਦੇ ਪਿਛੇ ਵਿਵਾਹ ਹੋਵੇ ਤੇ ਅੱਛਾ ਹੈ।
(ਸੇਠਨੀ) ਅਜਕਲ ਰੁੱਕੋ ਧਰਮ ਸ਼ਾਸਤਰਨੂੰਕੌਨ ਪੁਛਦਾ ਹੀ। ਦੇਖਨੀ ਹੈਂ ਕੇ ਨਾ। ਏਹ ਸਾਡੀਆਂ ਭੈਨਾਂ ਨਾਲ ਕੇਡੇ ਕੂ ਜੁਲਮ ਹੋ ਰਹੇ ਨੀ ਐਸਆਪਨੀ ਗਲੀ ਵਿਚ ਡਿਠਾ ਹੀ ਕੋ ਨੀ ਰਾਧਾਂ ਗੰਗਾਰਾਮ ਦੀਧੀ ਅਜੇ ੧੧ ਯਾਰਾਂ ਵਰਿਆਂ ਦੀ ਹੋਈ ਹੈ ਤੇ ਉਸਦਾ ਗਬਰੂ ਅਗੇ ਦੁਹਾਜੂ ਹੈ ਕੋਈ ੨੩ ਵਰਿਆਂ ਦਾ ਹੈ ਹੋਰ ਦੇਖ ਨਿਹਾਲੀ ਜੁਆਲੀਦੀ ਧੀ ਅਜੇ ਹੁਨ ਓਸਨੂੰ ੧੦ ਵਾਂ ਵਰਾ ਚੜ੍ਹਿਆ ਹੈ ਤੇ ਦੋਵਰੇ ਵਿਹਾਇਆਂ ਹੋਗੇ ਸੂ ਉਸਦੇ ਘਰ ਵਾਲੇ ਦੀ ਉਮਰ ੨੮ ਵਰਿਆਂ ਤੋਂ ਵਧੀਕ ਹੈ। ਤੇ ਖੇਮ ਕੌਰ ਬੇਬੇ ਜਸਵੰਤ ਕੌਰ ਦੀ ਧੀ ਅਜੇ ਮੁਕਲਾਵੇ ਭੀ ਨਹੀਂ ਟੋਰਦੇ,ਕਿਉਂ ਜੋ ਮੁੰਡਾ ਅਜੇ ਹੁਨ੧੩ਵਰਿਆਂ ਦਾ ਹੋਇਆ ਹੈ ਤੇ ਖੇਮਕੌਰ ਨੂੰ ਹੁਨ ਐਸ ਹਾੜ ਥੋਂ ੧੫ਵਾਂ ਵਰਾ ਪਿਆ ਜਾਂਦਾ ਹੈ । ਮੈਂ ਤੈਨੂੰ ਹੋਰ ਕੀ ਦੱਸਾਂ । ਸਾਡੀਆਂ