(32)
ਭੈਨਾਂ ਨਾਲ ਮਾਪੇ ਜ਼ਾਨ ਬੁਜ ਕੇ ਓਹ ਕੰਮ ਕਰਦੇ ਨੇ ਜੇਹੜੇ ਦੁਸ਼ਮਨ ਭੀ ਨਾਂ ਕਰਨ। ਰੁੱਕੋ ਜਦ ਏਹ ਕੁੜੀਆਂ ਜੁਆਨ ਹੋਵਨ ਗੀਆਂ ਤੋਂ ਘਰ ਵਾਲੇ ਬੁਢੇ ਹੋ ਜਾਵਨਗੇ, ਫੇਰ ਓਨਾਂ ਉਜੜਨਾ ਹੋਇਆ ਕੇ ਨਾਂ। ਮੇਰੇ ਆਖੇ ਲਗਨ ਤਾਂ ਵਿਵਾਹ ਤੋਂ ਪਹਿਲਾਂ ਕਿਸੇ ਸਹੇਲੀ ਦੀ ਮਾਰਫਤੇ ਯਾਂ ਭਰਜਾਦੀ, ਗੁਆਂਡਨ ਦੀ ਰਾਹੀਂ ਮਾਂਪਿਉ ਨੂੰ ਕੈਹ ਦਿੱਤਾ ਕਰਨ ਕੇ ਵਰ ਇਸ ਤਰਾਂ ਦਾ ਹੋਵੇ ਪਿੱਛੋਂ ਦੀ ਮੁਲਕ ਦੀ ਬਦਨਾਮੀ ਨਾਂਲੋ ਪਹਲਾਂ ਦੀ ਬੇਸ਼ਰਮੀ ਹੱਛੀ ਹੁੰਦੀ ਹੈ ।
(ਰੁਕੋ) ਸੇਠਨੀਜੀ ਮੇਰੀ ਤਾਂ ਏਹੀ ਮਰਜੀ ਹੈਕੇ ਤੁਸਾਂ ਮੇਰੀ ਮਾਤਾ ਨੂੰ ਪੇਕੇ ਜਾਕੇ ਮੇਰੇ ਵਿਵਾਹ ਦੇ ਅਰੰਬ ਕਰਨ ਤੋਂ ਰੋਕ ਦੋਨਾ ਤੇ ਸੇਠ ਹੋਰਾਂ ਨੂੰ ਕੈਹ ਦੇਨਾ ਕੇ ਕਿਧਰੇ ਏਥੇਹੀ ਮੇਰਾਵਿਵਾਹ ਵਰੇ ਦੂੰ ਤਕ ਕਰ ਦੇਣਗੇ ਕਿਉਂ ਜੋ ਪਿੰਡਾਂ ਵਿਚ ਆਦਮੀਆਂ ਤੇ ਜਨਾਨੀਆਂ ਨੂੰ ਅਪਨੇ ਧਰਮ ਕਰਮਦੀ ਕੋਈ ਸੁਧਨਹੀਂ ਹੁੰਦੀ ਤੇ ਨਾਂਹੀ ਕੋਈ ਪੜ੍ਹਨ ਪੜ੍ਹਾਨ ਜਾਨਦਾ ਹੈ, ਉਨਾਂ ਵਿਚ ਜੇ ਜਾਕੇ ਕੋਈ ਪੜ੍ਹੀ ਹੋਈ ਬੈਠੇ ਤਾਂ ਓਸਨੂੰ ਓਹ ਗਲਾਂ ਤੇ ਬੋਲੀਆਂ ਮਾਰ ਮਾਰ ਕੇ ਬਦਨਾਮ ਕਰ ਦੇਦੀਆਂ ਨੇ, ਫੇਰ ਜਾਂ ਉਸਨੂੰ ਘਰੋਂ ਨਿਕਲਨਾ ਪੈਂਦਾ ਹੈ ਤੇ ਜਾਂ ਕੁਛ ਖਾਕੇ ਪਰਾਨ ਦੇਨੇ ਪੈਦੇ ਸੂ ।
(ਸੇਠਨੀ) ਰੁੱਕੋ ਤੂੰ ਸਚ ਆਖਿਆ ਹੈ। ਮੈਨੂੰ ਇਕ ਗਲ ਪੇਕਿਆਂ ਦੀ ਯਾਦ ਆਈ ਹੈ ਸਾਡੇ ਪਿੰਡ ਇੱਕ ਮੇਮ ਪੜ੍ਹਾਂਦੀ ਹੁੰਦੀ ਸੀ, ਉਸ ਪਾਸ ਖੇਮੀ . ਰਲੀ ਜਮਨਾ, ਵੀਰੋ,