ਪੰਨਾ:ਇਸਤਰੀ ਸੁਧਾਰ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੫ . ਦਿਹਾੜੀ ਆਉਂਦੀਆਂ ਹਨ, ਇਸ ਵਿਚ ਕੋਈ ਜਰੂਰ ਭੇਦ ਹੈ । ਹੁੰਦੀਆਂ ਹੁੰਦਿਆਂ ਵੇਹੜੇ ਵਾਲਿਆਂ ਨੇ ਉਨਾਂ ਦੇ ਘਰਾ ਵਾਲਿਆਂ ਨੂੰ ਆਨ ਚਮਕਾਇਆ । ਕੇ ਅਪਨੀ ਜਨਾਨੀਆਂ ਦਾ ਕੋਈ ਬੰਦੋਬਸਤ ਕਰੋ, ਏਹ ਵਸਦੀਆਂ ਨਹੀਂ ਜਾਪਦੀਆਂ ਸੋ ਰੁਕੋ ਕੁਛ ਤੇ ਘਰ ਵਾਲਿਆਂ ਨੂੰ ਅਗੇ ਹੀ ਸ਼ਕ ਪੈ ਹੋਏ ਸਨ ਫੇਰ ਸਗੋਂ ਦੂਨੇ ਹੋਗਏ ॥ (ਰੁਕੋ) ਬੇਬੇ ਜੀ ਘਰਵਾਲਿਆਂ ਨੂੰ ਸ਼ਕ ਕਾਹਦੇ ਪੈਗਏ ਸਨ । ਕੋਈ ਓਹ ਭੈੜੀਆਂ ਸਨ ॥ (ਸੇਠ) ਰੁਕੋ ਓਹ ਮੇਮ ਕੋਲ ਪੜਦੀਆਂ ਰਹੀਆਂ ਸਨ ਤੇ ਹਰਵੇਲੇ ਸੁਨਦੀਆਂ ਸਨ, ਕੇ ਚੰਗਾ ਖਾਨਾ ਚੰਗਾ ਪਹਨਨਾ ਚੰਗੀ ਜਗਾ ਵਿਚ ਰੈਹਨਾ ਉਮਰ ਵਧੀਕ ਕਰਦਾ ਹੈ ਤੇ ਨਾਲੇ ਪਥਰ ਪੂਜਨੇ ਦਰਖਤ ਪੁਜਨੇ ਅਨਪੜਿਆਂ ਨਾਲ ਮੇਲ ਜੋਲ ਕਰਨਾ ਠੀਕ ਨਹੀਂ। ਸੋ ਇਸ ਵਾਸਤੇ ਜੋ ਬਾਲ ਅਵਸਥਾ ਦਾ ਗਿਆਨ ਦਿਲ ਵਿਚ ਘਰ ਕਰ ਜਾਂਦਾ ਹੈ, ਉਨਾਂ ਨੂੰ ਹਰ ਵੇਲੇ ਅਪਨੇ ਘਰਦਿਆਂ ਕੋਲੋਂ ਕਰੀਚ ਆਂਵਦੀ ਰਹਿੰਦੀ ਸੀ, ਤੇ ਜਿਸ ਵੇਲੇ ਤਰਕਾਲਾਂ ਪਾਉਂਦੀਆਂ ਸਨ ਅਪਨੀ ਮੋਮ ਦੀ ਸਿਖਾਈ ਹੋਈ ਨਮਾਜ਼ ਪੜ੍ਹ ਕੇ ਤੇ ਉਸੇ ਤਰਾਂ ਦੁਆ ਮੰਗਦੀਆਂ ਸਨ। ਸਮਾਂ ਤੇ ਨਾਂ ਉਨਾਂ ਦੀਆਂ ਇਨਾਂ ਗਲਾਂ ਨੂੰ ਬੁਰਾ ਸਮਝਦੀਆਂ ਸਨ, ਤੇ ਏਹ ਭੀ ਕੋਈ ਇਨਾਂ, ਘਰਾਂ ਵਿਚ ਵਸਨਾਂ ਨਹੀਂ ਸਨ ਚਾਹੁੰਦੀਆਂ ॥