(੩੮)
ਹੈ ਕੇ ਕੰਨਿਆਂ ਦੀ ਅਠਵੇਂ ਵਰੇ ਗੌਰੀ, ਨਾਵੇਂ ਵਰੇ ਰੋਹਨੀ ਦਸਵੇਂ ਵਰੇ ਕਨਿਆ ਤੇ ਉਸਦੇ ਪਿਛੋਂ ਰਜਵਲਾ ਦੀ ਸੰਖਯਾਂ ਹੋ ਜਾਂਦੀ ਹੈ। ਜਿਸਦੇ ਸਬਬ ਰਜਸਵਲਾ ਹੋਵਨ ਦੇ ਪਿਛੋਂ ਉਹਦਾ ਵਿਵਾਹ ਕਰਨ ਨਾਲ ਮਾਂ, ਪਿਉ ਤੇ ਵਡਾ ਭਾਈ ਨਰਕ ਨੂੰ ਜਾਂਦੇ ਹਨ । ਬਨਾਇਆ ਤੇ ਧਰਮ ਸ਼ਾਸਤਰ ਵਿਚ ਰਖ ਕੇ ਲੋਕਾਂ ਨੂੰ ਸੁਨਾਇਆ ਕੇ ਧਰਮ ਹਿੰਦੂਆਂ ਦਾ ਏਹੀ ਹੈ ਕੇ ਕੰਨਿਆਂ ਦਾ ਵਿਵਾਹ ਦਸ ਬਰਸ ਤੋਂ ਪਿਛੇ ਕਰਨਾ ਪਾਪ ਹੈ। ਫ਼ੇਰ ਲੋਕ ਇਸੇ ਤਰ੍ਹਾਂ ਕਰਨ ਲਗ ਪੈ ।ਇਸਤਰਾਂ ਕਰਨ ਨਾਲ ਹਿੰਦੂ ਜਾਤੀ ਦੀਆਂ ਕੰਨਿਆਂ ਬਹੁਤ ਜਬਰਦਸਤੀ ਨਾਲ ਖੋਹ ਲੈਨੀਆ ਬੰਦ ਹੋਗਈਆਂ । ਕਿਉਂ ਜੋ ਮੁਸਲਮਾਨਾਂ ਦੇ ਧਰਮ ਪੁਸਤਕ ਵਿਚ ਵਿਵਾਹੀ ਹੋਈ ਨੂੰ ਫੇਰ ਵਿਵਾਹ ਲੈ ਮਨਾਂ ਹੈ । ਜਦ ਇਸਤਰਾਂ ਕਰਨ ਨਾਲ ਕੁਛ ਖੁਲ੍ਹਾਰ ਹੋਗਈ, ਫੇਰ ਮੁਸਲਮਾਨਾਂ ਨੇ ਇਸ ਤਰ੍ਹਾਂ ਕਰਨਾਂ ਪਕੜਲੀਤਾ ਕੇ ਜਿਸਦੀ ਸ਼ਕਲ ਸੂਰਤ ਹਛੀ ਦੇਖਨ ਉਸਦੀ ਔਰਤ ਜਬਰ ਦਸਤੀ ਉਸ ਕੋਲੋਂ ਛੁੜਵਾ ਲੈਨ ਤਾਂ ਫ਼ੇਰ ਆਪ ਕਰ ਲੈਨ, ਸੋ ਇਸ ਵਾਸਤੇ ਰੁਕੋ ਜਨਾਨੀਆਂ ਨੇ ਅਪਨੇ ਮੁੰਹ ਢਕ ਕੇ ਚਲਨਾ ਫਿਰਨਾ ਪਕੜਇਆ; ਸੋ ਉਸ ਵੇਲੇ ਤੋਂ ਇਸ ਘੁੰਡ ਦੀ ਰਸਮ ਚਲੀ ਹੈ । ਹੁਨ, ਤਾਂ ਮਹਾਂ ਰਾਨੀ ਵਿਕਟੋਰੀਆ ਦੇ ਰਾਜ ਵਿਚ ਕੋਈ ਕਿਸੇ ਤੇ ਜਬਰ ਦਸਤੀ ਨਹੀਂ ਕਰ ਸਕਦਾ ਇਸ ਵਾਸਤੇ ਹੁਨ ਧਰਮ ਸ਼ਾਸਤਰ• ਦੇ ਹੁਕਮ ਦੀ ਮੰਨਨੇ ਚੰਗੇ ਹਨ.#