(੪੦)
ਆਲ ਕੀਤਾ ਕੇ ਹੁਨਜੁਆਬ ਦੇਖ ਲਈਏ। ਦੂਸਰੇ ਦਿਨ ਬੁਧੋ ਨੇਜੁਆਬ ਲਿਖਾ ਕੇ ਇਸ ਮੁੰਡੇ ਨੂੰ ਦਿਤਾ ਕੇ ਡਾਕ ਵਿਚ ਪਾਆਵੇ ਉਸ ਮੁੰਡੇ ਕੋਲੋਂ ਉਸਦੇ ਘਰ ਵਾਲੇਨੇ ਖਤ ਖੋਹ ਕੇ ਤੇ ਆਪਨੇ ਚਾਚੇ ਤਾਇਆਂ ਨੂੰ ਜਾ ਦਿੱਤਾ । ਓਹ ਇਸਤਰਾਂ ਸੀ :-
ਪਿਆਰੀ ਭੈਨ ਅਤਰੀ ਜੀ ਸਲਾਮ। ਖਤ ਆਪ ਕਾ ਪਹੁੰਚਾ ਹਾਲ ਮਾਲੂਮ ਹੋਇਆ । ਮੈਂ ਖੁਦਾਵੰਦ ਯਿਸਮਸੀਹ ਕਾ ਸ਼ੁਕਰੀਆ ਅਦਾ ਕਰਤੀ ਹੈ ਜੋ ਤੇਰਾ ਦਿਲ ਸਾਫ ਪਾਕੇ ਰੋਸ਼ਨੀ ਸੇ ਸਫਾ ਔਰ ਚਮਕੀਲਾ ਹੋਗਿਆ ਹੈ। ਮੈਂ ਜਰੂਰ ਛਨਿਛਰ ਵਾਰ ਨਾਰੋਵਾਲ ਪਹੁੰਚ ਜਾਉਂਗੀ ਤੂੰ ਜਰੂਰ ਅਪਨੀ ਤਿਆਰੀ ਕਰਕੇ ਚਲੇਆਨਾ ! ਏਹ ਖਤ ਭੀ ਉਨਾਂ ਪੜ੍ਹ ਕੇ ਅਗੇ ਟੋਰ ਦਿਤਾ। ਸੋ ਰੁਕੋ ਓਹ ਅਤਰੀ ਤੇ ਬੁਧਾਂ ਦੋਵੇਂ ਘਰੋਂ ਨਿਕਲ ਗਈਆਂ ਤੇ ਕਰਾਨਨਾਂ ਹੋਗਈਆਂ । ਇਸ ਵਾਸਤੇ ਲੋਕ ਹੁਨ ਏਹ ਖਿਆਲ ਕਰ ਬੈਠੇ ਨੇ ਜੋ ਪੜ੍ਹਨ ਨਾਲ ਜਨਾਨੀਆਂ ਖਤ ਚਿਠੀ ਲਿਖ ਕੇ ਵਿਗੜ ਜਾਂਦੀਆਂ ਨੇ ।ਪਰ ਏਹ ਨਹੀਂ ਜਾਨਦੇ ਜੋ ਜੇਹੀ ਪੜ੍ਹਾਈ ਹੋਵੇਗੀ ਤਿਹਾਈ ਓਹਦਾਗਿਆਨ ਹੋਵੇਗਾ, ਸੰਤਾਨ ਨੂੰ ਕੀ ਦੋਸ਼ ਦੇਈਏ, ਏਹ ਮਾਪਿਆਂ ਦੀ ਸਾਰੀ ਭੁਲ ਹੈ ॥
(ਰੁਕੋ) ਬੇਬੇ ਜੀ ਮੈਂ ਨੂੰ ਤਾਂ ਹੁਨ ਚਿੰਤਾ ਹੋਗਈ ਹੈ । ਮਤਾਂ ਮਾਤਾ ਜੀ ਮੈਨੂੰ ਏਥੋਂ ਲੈਜਾਵਨ ਤੇ ਕਿਧਰੇ ਕਿਸੇ ਅਨਪੜ੍ਹੇ ਰੋਗੀ ਕੰਗਲੇ ਨਾਲ ਵਿਵਾਹ ਦੇਵਨਮੈਂਤਾਂਫੇਰ ਮੁਈਕਿਉਂ ---...- ਬ - - - -: ..