ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੫)


ਕਮੀ ਨਾਨਕਾ ਜਦ ਕਦ ਮੰਦਾ ਹੈ। ਸੋ ਬਚੀ ਜਿਸ ਦੌਲਤ ਯਾਂ ਚੀਜ ਦਾ ਕੋਈ ਮੁੱਲ ਨਾ ਖਰਚੇ ਉਹ ਉਸ ਨੂੰ ਕਦ ਸਮਝਕੇ ਵਰਤਦਾਹੀ ਬੱਚੀ ਮੈਂ ਆਪ ਕੋਈ ਦੇਖੋ ਨੇ ਜੋ ਧੀਆਂ ਦਾ ਪੈਂਸਾ ਲੈਂਦੇ ਨੇ ਇੱਕ ਨਾ ਇੱਕ ਦਿਨ ਅਜੇਹੇ ਤੰਗ ਹੁੰਦੇ ਨੇ ਜੋ ਕੋਈ ਵਾਤ ਨਹੀਂ ਨੇ ਪੁੱਛਦਾ ॥


(ਸੇਠਨੀ) ਤਾਂ ਮਾਈ ਜੀ ਜਦ ਤੁਸੀਂ ਏਹ ਜਾਨਦੇ ਹੋ ਫੇਰ ਕਿਉਂ ਰੁਕੋ ਨੂੰ ਅਜੇਹੀ ਜਗਾ ਲੇ ਜਾਕੇ ਵਿਵਾਹਨਦੀ ਠਾਨੀਜੇ। ਤੁਸੀਂ ਰੁਕੋ ਦਾ ਫਿਕਰ ਨਾ ਕਰੋ॥


(ਮਾਤਾ) ਅਛਾ ਬੱਚੀ ਤੁਸੀਂ ਜਾਨੋਂ ਜਿਸ ਤਰ੍ਹਾਂ ਮਰਜੀ ਜੇ ਕਰੋ । ਤੁਹਾਡੇ ਨਾਲੋਂ ਰੁਕੋ ਕਿਸ ਨੂੰ ਪਿਆਰੀ ਹੈ, ਏਹ ਗੱਲਾਂ ਕਰਕੇ ਫੇਰ ਸੇਠਨੀ ਤਾਂ ਅਪਨੇ ਅੰਦਰ ਆ ਗਈ ਤੇ ਮਾਈ ਰੋਟੀ ਟੁਕਰ ਪਕਾਨ ਲਗ ਪਈ। |


ਜਦ ਰਾਤ ਹੋਈ ਤਾਂ ਸੇਠ ਹੋਰੀ ਭੀ ਘਰ ਆਏ ਤੇ ਫੇਰ ਸੇਠਨੀ ਜੀ ਨੇ ਹੱਥ ਜੋੜ ਕੇ ਪਰਨਾਮ ਕੀਤੀ ਤੇ ਸੁਖ ਸਾਂਦ ਪੁਛ ਪੁਛਾ ਕੇ ਮਾਈ ਨੂੰ ਪਰਸ਼ਾਦ ਤਿਆਰ ਕਰਨ ਵਾਸਤੇ ਆਖਿਆ, ਜਦ ਪਰਸ਼ਾਦ ਖਾ ਪੀ ਚੁੱਕੇ ਤਾਂ ਫੇਰ ਏਹ ਗਲ਼ਾਂ ਉਨਾਂ ਵਿਚ ਹੋਵਨ ਲਗੀਆਂ॥


(ਸੇਠਨੀ) ਸੁਆਮਿਨ ਆਪ ਰਾਤ ਕਿਥੇ ਰਹੇਸੌ ਤੇ ਬਸਤਰ ਕੱਪੜਾ ਹਛਾ ਸੌਨ ਵਾਸਤੇ ਮਿਲ ਗਿਆ ਸਾਜੇ , ਤੇ ਜਿਸ ਕਾਰਜ ਵਾਸਤੇ ਗਏਸੌ ਓਹ ਪੂਰਾ ਹੋਗਿਆ ਹੈ ਕੇ ਨਹੀਂ।


(ਸੇਠ) ਪਿਆਰੀ ਈਸ਼ੁਰ ਦਾਤਾ ਹੈ; ਸਭ ਜਗਾ ਆਨੰਦ