ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)


ਇਆ ਹੈ ਤੇ ਭਾਈ ਦੈਆਸਿੰਘ ਕੁਤਬ ਫਰੋਸ਼ ਨੂੰ ਹੱਕ ਕਾਪ ਦੇ ਕਰ ਉਮੇਦ ਕਰਨਾਂ ਹਾਂ ਜੇ ਸਭ ਭਾਈ ਤੇ ਭੈਨਾਂ ਜੋ ਗੁਰਮੁਖੀ ਪੜ੍ਹ ਸਕਨ ਇਸ ਨੂੰ ਜਰੂਰੀ ਪੜ੍ਹਨਾ। ਤੇ ਜਿਸ ਮਤਲਬ ਵਾਸਤੇ ਏਹ ਰਚਿਆ ਗਿਆ ਹੈ, ਉਸਦਾ ਉਪਾਉ ਕਰਨਾ, ਕਿਉਂ ਜੇ ਇਸ ਦੁਖ ਦੀ ਦਵਾਈਆਂ ਦਾ ਉਪਾਓ ਕਰਨਾ ਹਿੰਦੂ, ਆਰਿਆ, ਸਿੱਖ, ਸਿੰਘ ਜਾਤੀ ਦਾ ਧਰਮ ਹੈ।

ਬੂਟਾਮੱਲ ਸਟੇਸ਼ਨ ਮਾਸਟਰ,

ਨਾਰਥ ਵੇਸਟਰਨ ਰੇਲਵੇ।

ਸਭ ਭਾਈ ਭੈਨਾਂ ਭੁਲਚੁਕ ਬਖਸ਼ਨਾ।


ਜਰੂਰੀ ਅਰਜ

ਸਭ ਪੜ੍ਹਨ ਵਾਲਿਆਂ ਜੋਗ ਮਾਲੂਮ ਹੋਵੇ ਕੇ ਇਸ ਬੁਢੀ ਦੀ ਬੇਨਤੀ ਪਰ ਨਾਮ ਜਾਤ ਅਥਵਾ ਕੁਲ ਬਦਲ਼ ਦਿੱਤੇ ਗਏ ਹੈਨ, ਕਿਉਂਕੇ ਖਾਨਦਾਨ ਦੀ ਬਦਨਾਮੀ ਹੁੰਦੀ ਹੈ॥