(੪੯)
ਤਾਂ ਫੇਰ ਕੀ ਕਰਨਾਂ ਹੌਇਆ। ਤੁਹਾਨੂੰ ਅਪਣੀਆਂ ਬੇਅਕਲ ਜਨਾਨੀਆਂ ਦੇ ਕੈਹ ਉੱਤੇ ਨਹੀਂ ਚਲਣਾ ਚਾਹੀਦਾ। ਤੁਸੀਂ ਲੋਕ ਸਗੋਂ ਵਿਗਾੜ ਦੇਂਦੇ ਹੋ। ਜੇਕਰ ਜਨਾਨੀ ਨੂੰ ਅਪਨੇ ਹੱਥਾ ਹਿਠਾਂ ਰੱਖੋ ਤਾਂ ਫੇਰ ਇਸ ਤਰ੍ਹਾਂ ਕਿਉਂ ਅਖਵਾਉ॥
ਨੱਥੂ-ਸੇਠ ਜੀ ਮੈਂ ਤਾਂ ਤੁਹਾਨੂੰ ਦਸਿਆ ਹੈ ਨਾਂ ਵਿਚ ਸੌਹਰੋ ਹੋਵਨ ਦੇ ਸਬਬ ਮੈਂਨੂੰ ਕਈ ਗੱਲਾਂ ਦਾ ਦੁਖ ਹੈ। ਸੋ ਮੈਂ ਹੁਨ ਉਸ ਦੀ ਨਾਂ ਮੱਨਾਂ ਤੇ। ਉਹ ਦੀ ਮਾਂ ਖਸਮ ਖਾਨੀ ਹੁਨੇ ਮੁੰਡਿਆਂ ਦੀ ਕੁੜਮਾਈਆਂ ਤੁੜਵਾ ਦੇਂਦੀ ਜੇ। ਜਮਾਨਾ ਸੇਠ ਜੀ ਦੇਖ ਦੇ ਹੋ। ਪਾਦਸ਼ਾਹੀ ਜਨਾਨੀ ਦੇ ਹੱਥ ਹੈ। ਮਰਦ ਸੋਹਰਾ ਸੌ ਟਕਰ ਮਾਰੇ ਜਨਾਨੀ ਅੱਗੇ ਇਕ ਨਹੀਂ ਮਨੀਂਦੀ॥
(ਸੇਠ) ਹੱਛਾ ਨੱਥਰਾਮ ਤੇਰੀ ਮਰਜੀ। ਜਾ ਭਾਈ ਫੇਰ ਕੈਂਠਾ ਲੈਜਾ ਤੇ ਸੱਸ ਨੂੰ ਦਿਖਾਕੇ ਤੇ ਅਪਣੀ ਜਨਾਨੀ ਨੂੰ ਲੈਆ॥
ਏਹ ਗਲ ਸੁਨ ਕੇ ਤੇ ਨੱਥੂਰਾਮ ਚਲਿਆ ਗਿਆ ਸੀ ਕੋਈ ਚਾਰ ਦਿਨ ਪਿੱਛੋ ਸੁਨਿਆ ਕੇ ਓਹ ਦੇ ਛੋਟੇ ਮੁੰਡੇ ਅਨੰਤ ਰਾਮ ਦੇ ਕੰਙਨ ਤੇ ਕੈਂਠਾ ਕਿਸੇ ਲਾਹ ਕੇ ਮੁੰਡੇ ਨੂੰ ਮਾਰ ਕੇ ਖੂਹ ਵਿਚ ਸੁਟ ਦਿੱਤਾ ਹੈ। ਸੋ ਪਿਆਰੀ ਓਹ ਗੈਹਨੇ ਰੇਲ ਦੇ ਸਟੇਸ਼ਨ ਵਾਲੀ ਸੜਕ ਤੋਂ ਲੱਭੇ ਨੇ ਤੇ ਡਿਪਟੀ ਸਾਹਿਬ ਨੇ ਮੈਂਨੂੰ ਇਸ ਵਾਸਤੇ ਮੰਗਵਾਇਆ ਸੀ ਏਹ ਪਛਾਨਦੇਹ ਕੇ ਏਹ ਓਹੀ ਗੈਹਨੇ ਨੇ ਨਾ॥