ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

' (੫੪)



ਅਨਪੜ੍ਹਕੰਗਲੇ ਪਿੰਡੋਚੀ ਨਾਲ ਵਿਹਾਈਗਈ,ਤਾਂ ਸਾਰੀ ਉਮਰ ਪਈ ਦੁਖੀ ਹੋਵੇਗੀ, ਇਸ ਵਾਸਤੇ ਮੈਂ ਉਸ ਦੀ ਮਾਂ ਨੂੰ ਉਸ ਸਲਾਹੋਂ ਰੋਕ ਦਿੱਤਾਏ ਤੇ ਕੈ- ਹਿਆ ਹੈ ਕੇ ਰੁਕੋ ਦਾ ਵਰ ਸੇਠ ਹੋਰੀ ਆਪ ਢੂੰਡਨਗੇ ॥

(ਸੇਠ) ਪਿਆਰੀ ਰੁਕੋ ਦੇ ਵਾਸਤੇ ਬੜਾ ਹੱਛਾ ਵਰ ਤਾੜਿਆ ਹੋਇਆ ਹੈ ਪਰ ਹੁਣ ਉਸ ਮੁੰਡੇ ਨੇ ਪਰਣ ਕੀਤਾ ਹੋ ਇਆ ਹੈ, ਜੋ ਮੈਂ ਦੇਖ ਕੇ ਵਿਵਾਹ ਕਰਾਂਗਾ । ਇਸ ਵਾਸਤੇ ਜਿਨਾਂ ਜਿਨਾਂ ਆਦਮੀਆਂ ਦੀ ਨਜਰ ਉਸ ਵਲ ਹੈ ਸੀ ਓਹ ਹੁਨ ਵਿਚਾਰਾਂ ਵਿਚ ਪੈ ਹੋਏ ਨੇ ॥

(ਸੇਠਨੀ) ਕਿਉਂ ਜੀ ਓਹ ਕਿਉਂ ਵਿਚਾਰਾਂ ਵਿਚ ਪੈ ਹੋਏ ਨੇ । ਤੇ ਕਿਤਨੇ ਕੁ ਉਸ ਵਲ ਨਜਰ ਰੱਖੀ ਬੈਠੇ ਨੇ ॥

(ਸੇਠ) ਮੈਂ ਸੁਣਿਆ ਹੈ, ਕੇ ਉਸ ਨੂੰ 20 ਆਂ ਜਗਾਂ ਤੋਂ ਸਗਨ ਆਏ ਨੇ ਪਰ ਮੁੰਡਾ ਮਾਪਿਆਂ ਨੂੰ ਕੈਹ ਦੇਂਦਾ ਹੈ ਤੇ ਜਿੱਥੋਂ ਕੋਈ ਸਗਨ ਆਂਵਦਾ ਹੈ ਉੱਥੇ ਸਿਧੀ ਚਿੱਠੀ ਲਿਖ ਦੇਂਦਾ ਹੈ, ਕੇ ਜਦ ਤਕ ਮੈਂ ਅਪਨੀ ਅੱਖੀ ਲੜਕੀ ਨਾਂ ਦੇਖ ਲਵਾਂ ਕੁੜਮਾਈ ਨਾ ਹੋਈ ਹੋਈ ਸਮਝਨਾ !

(ਸੇਠਨੀ) ਸੁਆਮਨ ਮੁੰਡਾ ਫੇਰ ਕੋਈ ਬੜਾ ਚੰਗਾ ਹੀ ਹੋਵੇਗਾ ਨਾ ॥

(ਸੇਠ) ਮੁੰਡਾ ਐਹੋ ਜੇਹਾ ਸੋਹਨਾ ਤੇ ਦਾਨਾ ਹੈ ਜੋ ਓਦੇ ਜੇਹਾ ਕਿਧਰੋਂ ਮਿਲਨਾ ਹੀ ਮੁਸਕਲ ਹੈ, ਪਿਆਰੀ ਦੁਨੀਆਂ ਗੁਨ ਦੋਖ ਕੇ ਤਾਂ ਫੇਰ ਪਿਛੇ ਪਉਂਦੀ ਹੈ। ਮੈਂ ਸੁਨਿਆਂ ਹੈ ਜੋ ਜ-