ਪੰਨਾ:ਇਸਤਰੀ ਸੁਧਾਰ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ੴ ਸਤਿਗੁਰੂ ਸ਼ਾਇ। ਇਸਤਰੀਸੁਧਾਰ ਬਿਆਨ ਬੁੱਢੀ ਦਾ ਸਨ ਬੱਚਾ ਮੋਰਾ ਹਾਲ ਮੈਂ ਤੱਤੀ ਸੰਮਤ ੧੯੦੧ਵਿo ਵਿਚ ਹੁਸ਼ਿਆਰਪੁਰ ਦੇ ਜਿਲੇ ਦੇ ੧ ਛੋਟੇ ਪਿੰਡ ਵਿੱਚ ਜੰਮੀ ਸਾਂ, ਮੇਰੇ ਮਾਂ ਪਿਓ ਜਾਤ ਦੇ ਖੱਤਰੀ ਸਨ ਤੇ ਅਛੇ ਰਿਜਕ ਵਾਲੇ ਆਦਮੀ ਸਨ, ਜਦ ਮੈਂ ੮ ਵਰਿਆਂ ਦੀ ਹੋਈ ਤਾਂ ਮੇਰੇ ਮਾਪਿਆਂ ਦਾ ਹੱਥ ਕੁਛ ਤੰਗ ਹੋ ਗਿਆ, ਉਨਾਂ ਨੇ ਏਹ ਸਲਾਹ ਕੀਤੀ ਕਿ ਹਨ ਅਸੀਂ ਇਸ ਪਿੰਡੋਂ ਟੁਰ ਜਾਈਏ, ਤੇ ਕਿਸੇ ਹੋਰ ਨੱਗਰ ਵਿਚ ਜਾ ਰਹੀਏ,ਕਿਉਂ ਜੋ ਏਥੇ ਸਾਡੀ ਇਜੂਤ ਅਬਰੁ ਬਨੀ ਹੋਈ ਸੀ, ਤੇ ਹੁਨ ਜਦ ਮੁੰਨ ਖੁੱਲ ਗਈ ਤਾਂ ਫੇਰ ਸਾਡਾ ਕਦਰ ਕਿਸੇ ਨੇ ਨਹੀਂ ਕਰਨਾ । ਤੇਨਾਂ ਅਸੀਂ ਕੋਈ ਮੇਹਨਤ ਮਜੂਰੀ ਏਥੇ ਕਰ ਸਕਾਂਗੇ । ਇਸ ਤਰਾਂ ਮਤਾ ਪਕਾ ਕੇ ਤਾਂ ਓਹ ਅਪਨੀ ਉਗਰਾਹੀ ਉਗਰਾਂਹਨ ਲਗੇ, ੧੯੧ ਹਾੜਦੀ ਸਗਰਾਂਦ ਵਾਲੇ ਦਿਣਤੀਰਥ ਦਾ ਬਹਾਨਾਂ ਕਰਕੇ ਪਿੰਡੋਂ ਨਿਕਲ ਪਏ ਤੇ ਰਾਹੂੰ ਹਰ ਡੇਰਾ ਜਾ ਕੀਤਾ, ਓਥੇ ੬ ਮਹੀਨੇ ਮੇਹਨਤ ਮਜੂਰੀ ਕੀਤੀ, ਪਰ