ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੧)


(ਸੇਠ) ਬੀਬੀ ਅਜੇ ਥੋਡੀ ਡੇਰ ਹੈ। ਡੂੰ ਇਧਰ ਆਖਾਂ। ਕੀਹ ਕਰਨੀ ਹੈਂ ਪਈ॥


(ਰੁਕੋ) ਮੈਂ ਤਾਂ ਜੀ ਅੱਜ ਸਵੇਰੇ ਉਠੀ ਸਾਂ ਤੇ ਫੇਰ ਉਸੇ ਵੇਲੇ ਨਿਤ ਨਈਮ ਕਰਕੇ ਅਪਨੀ ਪੁਸਤਕ ਸਾਰੀ ਮੁੰਡੋ ਲੈਕੇ ਪੜ੍ਹੀ ਹੈ॥

(ਸੇਠ) ਰੁਕੋ ਤੂੰ ਕੀਹ ਕੀਹ ਬਨਾਨਾ ਸਿੱਖੀ ਹੈਂ ਮਾਈ ਨੇ ਕਸੀਦਾ ਤਾਂ ਤੈਂਨੂੰ ਸਾਰਾਹੀ ਸਿਖਾ ਦਿੱਤਾ ਹੋਵੇਗਾ॥

(ਰੁਕੋ) ਜੀ ਮੈਂ ਤਾਂ ਸਿਖੀ ਹੋਈ ਤਾਂ ਬਹੁਤ ਚੀਜਾ ਹਾਂ! ਪਰ ਪੜਹਨੇ ਕਰਕੇ ਅਜੇ ਹੋਰ ਨਾਂ ਵਲ ਧਿਆਨ ਨਹੀਂ ਕਰਦੀ। ਜੁਲਾਬਾਂ ਬੁਨੈਣਾ ਟੋਪੀਆਂ ਦਸਤਾਨੇ ਤੇ ਗਲੂਬੰਦ ਉਣ ਲੈਨੀ ਹਾਂ ਤੇ ਕਿਸੇ ਤਰਹਾਂ ਦਾ ਕਪੜਾ ਸੀਵਨਾ ਕੱਟਨਾ ਹੋਵੇ ਤਾਂ ਉਹ ਭੀ ਕਰ ਲੈਨੀ ਹਾਂ ਹੋਰ ਕਸੀਦਾ ਜਿਸ ਤਰਹਾਂ ਕੋਈ ਦਖਾਵੇ ਕਢ ਲੈਨੀ ਹਾਂ॥

(ਸੇਠ) ਫੇਰ ਹੁਣ ਤੇਰਾ ਵਿਵਾਹ ਕਰ ਦੇਈਏ॥

(ਰੁਕੋ)ਮੈਂਨੂੰ ਖਬਰੇ ਵਿਹਾ ਕੀਹ ਹੁੰਦਾ ਹੈ॥

(ਸੇਠ) ਬੀਬੀ ਤੈਂਨੂੰ ਹੁਣ ਗਰਿਸਤ ਵਿਚ ਪੈਰ ਰਖਨਾ ਹੈ ਸੋ ਤੈਨੂੰ ਇਸ ਕਰਕੇ ਪੁਛਿਆ ਹੈ ਕੇ ਕੱਲ ਨੂੰ ਤੇਰੀ ਮਾਂ ਤੈਂਨੂੰ ਕਿਧਰੇ ਅਨਪੜ੍ਹ ਕੰਗਲੇ ਪਿੰਡੋਚੀ ਨਾਲ ਸਾਡੇ ਬਗੈਰ ਪੁਛੇ ਵਿਵਾਹ ਦੇਵੇ ਤਾਂ ਫੇਰ ਸਾਨੂੰ ਸਾਰੀ ਉਮਰਨਾਂ ਨਾ ਪਈ ਬਦ ਅਸੀਸਾਂ ਦੇਵੇ॥