ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/64

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(੬੩)


ਨੂੰ ਮੈਂ ਸੇਠਨੀ ਦੀ ਨਬਜ਼ ਦੇਖਨ ਵਾਸਤੇ ਭੇਜਾਂਗਾ ਅੱਜ ਲੌਡੇ ਵੇਲੇ ਤੂੰ ਅਪਣੀ ਦਾਨਾਈ ਤੇ ਸਮਝ ਨਾਲ ਗੱਲਾਂ ਅੱਛੀ ਤਰਹਾਂ ਕਰੇਗੀ ਤਾਂ ਫੇਰ ਤੇਰੀ ਮੰਗਣੀ ਕੀਤੀ ਜਾਵੇਗੀ ਪਿਆਰੀ ਸੋਭਾਵੰਤੀ ਤੂੰ ਭੀ ਸੁਨ ਲੀਤਾ ਹੈ ਨਾਂ । ਜਿਸ ਵੇਲੇ ਮਦਨ ਗੋਪਾਲ ਜੀ ਤੇਰੀ ਨਬਜ਼ ਦੇਖਣ ਨੂੰ ਆਵਣ ਤਾਂ ਰੁਕੋ ਨੂੰ ਉਸ ਵੇਲੇ ਕੋਲ ਸੱਦ ਲੈਣਾ । ਜੇਕਰ ਕੁਛ ਪੁਛੇ ਤਾਂ ਜੁਆਬ ਦੇਨਾ ॥

(ਸੇਠਨੀ) ਸੁਆਮਨ ਜੀ ਆਪ ਤੁਸੀਂ ਨਾਲ ਨਹੀਂ ਆਵੋਗੇ ॥

( ਸੇਠ ) ਪਿਆਰੀ ਮੈਂ ਫੇਰ ਬਾਰ ਬਾਰ ਆਕੇ ਕੀਹ ਕਰਨਾ ਹੈ ਮਦਨਗੋਪਾਲ ਐਸਾ ਧਰਮਾਤਮਾਂ ਪੁਰਸ਼ ਹੈ ਜੋ ਕਿਧਰੇ ਵਿਰਲਾ ਹੀ ਮਿਲੇਗਾ ॥

(ਸੋਠਨੀ) ਤੇ ਉਨਾਂ ਦੀ ਕੋਈ ਟੈਹਲ ਖਿਦਮਤ ਭੀ ਤਾਂ ਕਰਨੀ ਹੋਵੇਗੀ ॥

(ਸੇਠ) ਮਢਨਗੋਪਾਲ ਕਿਸੇ ਦੀ ਕੋਈ ਚੀਜ਼ ਅੰਗੀਕਾਰ ਨਹੀਂ ਕਰਦਾ । ਫੇਰ ਉਸਦੀ ਟੈਹਲ ਖਿਜਮਤ ਪੁਛ ਨਾ ਅਕਾਰਥ ਹੈ ॥

(ਸੇਠਨੀ) ਤੇ ਅਕਾਰਥ ਕਿਸ ਤਰਹਾਂ ਹੋਈ । ਸੁਆਮਨ ਜਦ ਓਹ ਬਗੈਰ ਕਿਸੇ ਲਾਲਚ ਦੇ ਸਾਡੇ ਘਰ ਆਵੇਗਾ ਤਾਂ ਅਸਾਂਨੂੰ ਉਸਦਾ ਕਿਤਨਾ ਭਾਰ ਉਠਾਨਾ ਪਵੇ । ਨਾਲੇ ਸਿਆਣੇ ਆਖ ਦੇਨੇ ਕੇ ਜਦ ਤਕ ਹਕੀਮ ਦਾ ਕਦਰ ਨਾ