੬੭
(ਸੇਠਨੀ) ਸੁਆਮਿਨ ਰੁਕੋ ਨੇ ਕੀਹ ਗੱਲਾਂ ਕਰਨੀਆਂ ਨੇ ਓਹ ਅਜੇ ਅੰਜਾਨੀ ਹੋਈ। ਤੇ ਨਾਲ ਉਸਨੂੰ ਸ਼ਰਮ ਭੀ ਆਵਨੀ ਹੋਈ ॥
(ਸੇਠ) ਪਿਆਰੀ ਮਦਨਗੋਪਾਲ ਆਪੇ ਹੀ ਗੱਲਾਂ ਕਰਾ ਲਵੇਗਾ ਕਿਉਂ ਜੋ ਉਸ ਨੂੰ ਸਾਰਾ ਹਾਲ ਭੀ ਮੈਂ ਦੱਸ ਛੱਡਿਆ ਹੈ ਤੇ ਨਾਲੇ ਓਸ ਨੂੰ ਅਪਨਾ ਮਤਲਬ ਭੀ ਹੈ ਨਾ ॥
(ਸੇਠਨੀ) ਸੁਆਮਿਨ ਅਪਨਾ ਮਤਲਬਕੀਹ ਨੇ ॥
(ਸੇਠ) ਪਿਆਰੀ ਵਿਵਾਹ ਜੋਗਯ ਜੋ ਹੋਇਆ ਹੋਇਆ ਹੈ ਤੇ ਪਰੀਖਿਆ ਵਾਸਤੇ ਭੀ ਆਵਨਾ ਹੋਇਆ ਨਾ !
(ਸੇਠਨੀ) ਅੱਛਾ ਪਿਆਰੋ ਜੀ ਜੈਸੀ ਹੋਵੇਗੀ ਉਸ ਵੇਲੇ ਭੁਗਤ ਲਵਾਂਗੇ । ਸੇਠ ਜੀ ਇਤਨੀ ਕੈਹ ਸੁਨਕੇ ਤਾਂ ਹੱਟੀ ਵੱਲ ਚਲੇ ਗਏ ਤੇ ਸੇਠਨੀ ਜੀ ਅਪਨੇ ਅੰਦਰ ਆਕੇ ਰੁਕੋ ਨਾਲ ਇਸ ਤਰ੍ਹਾਂ ਗੱਲਾਂ ਕਰਨ ਲਗੀ ॥
(ਸੇਠਨੀ) ਬੀਬੀ ਰੁਕੋ ਅੱਜ ਤੂੰ ਤਾਂ ਬੜੀ ਬਹਾਦਰੀ ਕੀਤੀ ਜੋ ਸੇਠ ਹੋਰਾਂ ਨੂੰ ਸੱਚੀ ਸੱਚੀ ਗੱਲ ਕੈਹ ਦਿੱਤੀਓਈ ਸੇਠ ਹੋਰੀ ਮੈਨੂੰ ਆਖ ਗਏਨੇ ਕੇ ਰਕੋ ਸਮਝਾ ਦੇਨਾ ਜੋ ਡਾਕਦਾਰ ਅਜ ਘਰ ਆਵੇਗਾ ਉਸ ਨਾਲ ਸਮਝ ਸੋਚ ਕੇ ਗਲਾਂ ਕਰੋ ਤਾਂ ਮੰਗਨੀ ਕਰ ਦੇਈਏ, ਸੋ ਬੀਬੀ ਤੂੰ ਹੁਨ ਸਿਆਨੀ ਹੈਂ,ਵੇਖੀ ਨਾ ਤਾਂ ਬਹੁਤਾ ਹੱਸੀ ਤੇ ਨਾਹੀ ਜਮੀਨ ਯਾਂ ਕਿਸੇ ਅੰਗ ਨੂੰ ਖੋਤਰਨ ਖੁਰਕਨ ਲਗ ਪਈਂ । ਕਿਉਂ ਜੋ ਇਸੇ ਡਾਕਦਾਰ ਨੇ ਸਭ ਕੁਛ ਕਰਨਾ ਹੈ ॥