ਪੰਨਾ:ਇਸਤਰੀ ਸੁਧਾਰ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰੁਕੋ) ਬੇਬੇ ਜੀ ਮੈਨੂੰ ਸੇਠ ਹੋਰੀ ਵੀ ਕੈਹ ਗਏ ਨੇ ਕੇ ਸ਼ਰਮ ਨਾਲ ਕੋਈ ਗਲ ਨਾ ਕਰਨੀ, ਹਛੀ ਤਰਾਂ ਵੱਜ ਗੱਜ ਕੇ ਜੋ ਗਲ ਪੁਛਣੀ ਜੁਆਬ ਦੇਨਾ,ਸੋ ਮੈਨੂੰ ਜੋ ਪੁੱਛਨ ਗੇ ਦਸਾਂਗੀ ॥ (ਸੇਠਨੀ) ਮਾਈ ਨੂੰ ਉਸ ਵੇਲੇ ਕੋਲ ਆਵਨ ਦੇਈਏ ਕੇ ਨਾ । ਮਤਾਂ ਤੈਨੂੰ ਸ਼ਰਮ ਪਈ ਆਵੇ ਹੁਨ ਮੈਨੂੰ ਦੱਸ ਦੇ ਨਾ ॥ (ਰੁਕੋ) ਬੇਬੇ ਜੀ ਸ਼ਰਮ ਕਾਹਦੀ ਹੈ । ਓਹ ਕੋਈ ਮੈਨੂੰ ਮਾਰੇਗਾ ਨਾਲੇ ਮਾਤਾ ਜੀ ਦੇ ਹੁੰਦਿਆਂ ਤਾਂ ਸਗੋਂ ਮੈਨੂੰ ਸ਼ਰਮ ਨਾ ਹੋਵੇਗੀ। ਕਿਉਂ ਜੋ ਉਸਦਾ ਭੜ ਤੇ ਆਸਰਾ ਮੇਰੇ ਹੋਸਲੇ ਨੂੰ ਵਧਾਵੇਗਾ ਪਰ ਸੇਠਨੀ ਜੀ ਏਹ ਡਾਕਦਾਰ ਮੇਰੇ ਨਾਲ ਗਲ ਕਿਉਂ ਕਰੇਗਾ ॥ ਸੇਠਲੀ) ਪਿਆਰੀ ਰੁਕੋ ਮੈਂ ਇਤਨਾ ਤੈਨੂੰ ਦਸਨੀ ਹਾਂ ਕੇ ਸੇਠ ਹੋਰੀ ਤੇਰੀ ਮੰਗਨੀ ਵੀ ਕਰਨ ਦਾ ਬੰਦੋਬਸਤ ਕਰਦੇ ਨੇ ॥ ਰੁਕੇ ਬੇਬੇ ਜੀ ਡਾਕਦਾਰ ਫੇਰ ਕੀਹ ਦੇਖਦੇ ਨੇ ਤੇ ਧਰਮ ਸ਼ਾਸਤਰ ਵਿਚ ਤੇ ਇਸਦਾ ਕੁਛ ਨਹੀਂ ਲਿਖਿਆ ॥ . (ਸੇਰਨੀ) ਪਿਆਰੀ ਧਰਮ ਸ਼ਾਸਤਰ ਵਿਚ ਸਭ ਕੁਛ ਲਿਖਿਆ ਹੋਇਆ ਹੈ । ਤੂੰ ਨਹੀਂ ਪੜਹਿਆ ਕੇ ਵਰ ਦੇਖਕੇ ਕਰਨਾ ਚਾਹੀਦਾ ਹੈ। ਸੋ ਜੇਹੜਾ ਆਦਮੀ ਸਿਆਨਾ ਤੇ ਇਸੇਤਰੀ ਗਿਆਨੀ ਹੁੰਦੇ ਨੇ ਉਨਾਂ ਨੂੰ ਤਾਂ ਕਿਸੇ ਦੀ ' ਪਰੀਖਿਆ ਪਸੰਦ ਨਹੀਂ ਆਂਵਦੀ ਫੇਰ ਜਹੜੇ ਆਪ ਕਛ ਨਹੀਂ ਜਾਨਦੇ