ਪੰਨਾ:ਇਸਤਰੀ ਸੁਧਾਰ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੬) ਕੁਛ ਦਿਨ ਨਾਂ ਭਵੇਂ । ਓਥੋਂ ਵੀ ਇਕ ਦਿਨ ਕੂਚ ਕੀਤੇ ਨੇ ਤੇ ਜਲੰਧਰ ਸ਼ੈਹਿਰ ਆ ਬੈਠੇ ॥ ਹੁਸ਼ਿਆਰਪੁਰ ਦੇ ਅਲਾਕੇ ਦੇ ਆਦਮੀ ਜੇਹੜੇ ਮੇਰੇ ਪਿਤਾ ਨੂੰ ਜਾਨਦੇ ਪਛਾਨਦੇ ਸਨ,ਰੋਜ ਰੋਜ ਜੋ ਮਿਲਨ ਲਗੇ ਤਾਂ ਉਨਾਂ ਨੂੰ ਪਾਣੀ ਧਾਨੀ ਪੁਛਨ ਵਿਚ ਭੀ ਆਨਾ ਦੋ ਆਨੇ ਖਰਚ ਹੁੰਦੇ ਦੇਖ ਕਰ ਮੇਰੇ ਪਿਤਾ ਦਾ ਦਿਲ ਓਥੋਂ ਭੀ ਉਦਾਸ ਹੋ ਗਿਆ, ਮੁੱਦਾ ਗੱਲਦਾ ਇਸੇ ਤਰਾਂ ਦੋ ਚਾਰ ਜਗਾ ਹੋਰ ਫਿਰਕੇ ਤੇ ਕਿਧਰੇ ਪੱਕੇ ਪੈਰ ਨਾ ਲੱਗਦੇ ਦੇਖਕੇ ਪਿਤਾ ਜੀ ਮੇਰੀ ਮਾਤਾ ਨੂੰ ਤੇ ਮੈਨੂੰ ਸਰਾਂ ਵਿਚ ਸੁੱਤਾ ਛੱਡ ਕੇ ਤੁਰ ਗਏ, ਜਦ ਦਿਨ ਚੜਿਆ ਤੇ ਮਾਤਾ ਜੀ ਨੇ ਪਿਤਾ ਜੀ ਨੂੰ ਨਾ ਦੇਖਿਆ, ਤਾਂ ਵਿਚਾਰਨ ਲਗੀ ਕੇ ਅੱਗੇ ਕਦੀ ਐਡੀ ਸਵੇਰੇ ਝਾੜੇ ਦਿਸ਼ਾ ਨਹੀਂ ਜਾਂਦੇ, ਅੱਜ ਕਿੱਦਰ ਚਲੇ ਗਏ,ਫੇਰ ਆਪੇ ਹੀ ਕੈਹਨ ਲਗੀ ਕਿਧਰੇ ਸਾਡੇ ਖਾਨੇ ਦਾਨੇ ਵਾਸਤੇ ਗਏ ਹੋਨਗੇ ਜਦ ਤਰਕਾਲਾਂ ਵੇਲੇ ਤਕ ਨਾ ਆਏ ਤੇ ਨਾ ਹੀ ਕੁਛ ਖਾਧਾ ਪੱਕਾ : ਤਾਂ ਫੇਰ ਮਾਤਾ ਜੀ ਮੈਨੂੰ ਕਹਿਆਕਬੀਬੀ ਲਾਲਾ ਤੇਰਾ ਬਹੁਤ ਦੁਖੀ ਹੋਕੇ ਸਾਨੂੰ ਛੱਡ ਗਿਆ ਹੈ, ਹੁਣ ਮਇਆਂ ਤੇ ਮੁਇਆ ਨਹੀਂ ਜਾਂਦਾ, ਤੇ ਭੁਖਿਆਂ ਭੀ ਨਹੀਂ ਰਿਹਾ ਜਾਂਦਾ ਚੱਲ ਬੱਚੀ ਕਿਧਰੋਂ ਵਿਚ ਭਰੀਏ,ਮੈਂ ਤਾਂ ਅੰਬਾਨੀ ਸੀ,ਪਿਤਾ ਜੀ ਦੇ ਚਲੇ ਜਾਣਨ ਦਾ ਹਾਲ ਸੁਨਕੇ ਮੈਂ ਰੋਵਨ ਲਗੀ,ਮਾਤਾ ਜੀ ਭੀ ਮੇਰੇ ਵੱਲੋਂ ਦੇਖ ਕੇ ਬਹੁਤ ਰੋਈ,ਆਖਰ ਭੁੱਖਨੇ ਤੰਗ ਕੀਤਾ, ਤੇ ਸ਼ਹਿਰ ਵਲ ਉਠਕੇ ਟੁਰ ਪਈਆਂ, ਮੰਗਨ ਦੀ