( ੭੩)
(ਸੇਠਨੀ) ਰੁਕੋ ਤੂੰ ਉਨਾਂ ਪਾਸ ਜਾਕੇ ਠੈਹਰਾ ਤੇ ਮੈਂ ਮੁੰਹ ਹੋਥ ਧੋਕੇ ਆਂਵਨੀ ਹਾਂ ! ਏਹ ਸੁਨਕੇ ਰੁਕੋ ਤਾਂ ਉਸ ਅੰਦਰ ਦੇ ਬੂਹੇ ਅੱਗੇ ਜਾ ਖੜੀ ਹੋਈ ਤੇ ਸੇਠਨੀ ਜੀ ਅਪਨਾ ਲਤਾ ਕਪੜਾ ਹਛੀ ਤਰ੍ਹਾਂ ਠੀਕ ਕਰ ਕਰਾ ਕੇ ਤੇ ਬਾਹਰ ਵਲ ਆਈ ਪਰ ਏਹ ਖਿਆਲ ਕਰਕੇ ਕੇ ਬਾਹਰ ਹੋਰ ਜਨਾਨੀਆਂ ਪੁਛਨ ਪੁਛਾਨ ਗੀਆਂ ਕੇ ਹਕੀਮ ਕਿਉਂ ਮੰਗਾਇਆਂ ਸਾਂਜੇ । ਤੋਂ ਸਚ ਦਸਨ ਵਿਚ ਹੰਸੀ ਠਠਾ ਪਈਆਂ ਕਰਨ ਗੀਆਂ ਇਸ ਵਾਸਤੇ ਵੇਹੜੇ ਵਿਚ ਖੜਾ ਹੋਕੇ ਇਸਤਰ੍ਹਾਂ ਆਖਿਓ ਸੂ।
ਰੁਕੋ ਤੂੰ ਬਾਬੂ ਜੀ ਹੋਰਾਂ ਨੂੰ ਬੇਨਤੀ ਕਰਕੇ ਕੈਹਦੇ ਕੇ ਅੰਦਰ ਆ ਜਾਵਨ॥
(ਰੁਕੋ) ਬਾਬੂਜੀ ਸੋਠਨੀ ਜੀ ਆਖਦੀਹਨਕੇ ਅੰਦਰਆਜਾਉ।
(ਬਾਬੂ) ਅੰਦਰ ਵੜਦਿਆਂ ਤੇ ਸੇਠਨੀ ਜੀਨੂੰ ਦੇਖਦਿਆਂ ਹੀ ॥ ਭੈਨ ਜੀ ਪੈਰੀਪੇਨਾ ॥
(ਸੇਠਨੀ) ਆਉ ਭਰਾਤਾ ਜੀ ਈਸਰੁ ਕਿਰਪਾ ਕਰੇ ॥ ਅਸ ਮੰਜੀ ਉਤੇ ਬੈਠ ਜਾਉ ॥ ਸੇਠ ਹੋਰੀ ਮਿਲੇ ਸਾਜੇ ਕੇ ਨਾ।
(ਬਾਬੂ) ਭੈਨਜੀ ਓਹ ਤਾਂ ਕਲ ਵੀ ਮਿਲੇ ਸਨ ਤੇ ਅੱਜ ਭੀ ਜਦ ਘਰੋਂ ਗਏ ਨੇ ਤਾਂ ਰਸਤੇ ਵਿਚ ਮੈਨੂੰ ਦੂਰੋਂ ਦੇਖਕੇ ਬੁਲਾਇਆ ਸਾਨੇ ਤੇ ਕੈਹਾ ਸਾਨੇ ਜੋ ਅੱਜ ਸਾਡੇ ਘਰ ਜਰੂਰ ਜਾਵਨਾ ਮੈਨੂੰ ਅਜ ਜਰਾ ਕੰਮ ਭੀ ਕੋਈ ਬਹੁਤਾ ਨਹੀਂ ਸੀ ਇਸ ਵਾਸਤੇ ਮੈਂ ਦਿਲ ਵਿਚ ਏਹੀ ਠਾਨ ਲੀਤਾ ਜੋ ੩ ਬਜੇ ਜਰੂਰ ਅਜ ਜਾਵਾਂਗਾ ਫੇਰ ਹੁਨ ਤਿਨ ਬਜੇ ਆਗਿਆ ਹਾਂ॥