ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੪)


( ਸੇਠਨੀ) ਬੈਠ ਜਾਉ ਨਾਂ ਭਰਾਜੀ ਬਕ ਗਏ ਹੋਵੋਗੇ ਤੇ ਪਾਨੀ ਧਾਨੀ ਪੀਨਾ ਹੋਵੇ ਤਾਂ ਦੱਸੋ ॥

(ਬਾਬੂ) ਭੈਨ ਜੀ ਸਭ ਤੁਹਾਡੀ ਕਿਰਪਾ ਨਾਲ ਆਨੰਦ ਹੈ ॥ ਤੁਸੀ ਬੀ ਬੈਠ ਜਾਉ ਨਾਂ ਜਦ ਸੇਠਨੀ ਹੋਰੀ ਬੈਠ ਗਏ ਤਾਂ ਮਦਨ ਗੋਪਾਲ ਹੋਰਾਂ ਉਨਾਂ ਦੇ ਦੁਆਂ ਹੱਥਾਂ ਦੀਆਂ ਨਬਜਾਂ ਡਿਠੀਆਂ ਤੇ ਮੂੰਹ ਖੁਲਾ ਕੇ ਜੁਬਾਨ ਤੇ ਅਖੀਆਂ ਦੇਖਕੇ ਕੈਹਆ ਬਸ ਹੁਨ ਤੁਸੀ ਬੈਠ ਜਾਉ ॥ ਤੇ ਮੈਨੂੰ ਆਗਿਆ ਦਿਉ॥

(ਸੇਠਨੀ) ਏਹ ਸੋਚ ਕੇ ਸੇਠ ਹੋਰੀ ਕੀਹ ਆਖਨਗੇਕਿ ਤੂੰ ਕੋਈ ਗਲ ਅਜੇਹੀ ਨਹੀਂ ਸੀ ਕਰ ਸਕਦੀ ਜਿਸ ਨਾਲ ਮਦਨ ਗੋਪਾਲ ਭੀ ਰੁਕੋ ਨੂੰ ਦੇਖ ਲੈਂਦਾ । ਉਚੀ ਅਵਾਜ ਨਾਲ ਬੋਲ ਉਠੀ ਮਾਈ ਜੀ ਮਾਈ ਜੀ ਏਧਰ ਆਵੋ ਹਥ ਦਿਖਾ ਲਵੋ ਹੁਨ ਤਾਂ ਭਾਈਏ ਹੋਰੀ ਘਰ ਆਏ ਹੋਏ ਨੇ॥

(ਮਾਈ) ਹਾਂ ਬੱਚੀ ਹਾਂ ਬੱਚੀ ਜੀ ਕੀਹ ਆਖਦੇ ਹੋ, ਏਹ ਬਾਬੂ ਹੋਰੀ ਹੱਖ ਦੇਖਦੇ ਹਨ ॥

(ਬਾਬੂ) ਹਾਂ ਮਾਈ ਜੀ ਬੈਠ ਜਾਓ ਤੇ ਮੂੰਹ ਖੋਲੋ ਨਾਲੇ ਬਾਂਹ ਮੇਰੇ ਵਲ ਕਰੋ ॥

ਜਦ ਮਾਈ ਜੀ ਦਾ ਹੱਥ ਮੂੰਹ ਦੇਖ ਚੁਕੇ ਤੇ ਦਵਾਈ ਭੀ ਲਿਖ ਦਿੱਤੀਓ ਨੇ ਤਾਂ ਫੇਰ ਰੁਕੋ ਨੇ ਅਪਨੇ ਦਿਲ ਵਿਚ ਵਿਚਾਰਿਆ ਕੇ ਸੇਠ ਹੋਰੀ ਕੀਹ ਆਖਨਗੇ ਕੇ ਤੂੰ ਸਾਡਾ ਕੈਹਾ ਨਾ ਮਨਿਆ ਇਸ ਵਾਸਤੇ ਝੱਟ ਬੋਲ ਉਠੀ ॥

(ਰੁਕੋ) ਬਾਬੂ ਜੀ ਏਹ ਦਵਾਈਆਂ ਆਦਮੀਆਂ ਤੇ ਜ