ਪੰਨਾ:ਇਸਤਰੀ ਸੁਧਾਰ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੮੫ ) (ਰੁਕੋ) ਸੇਠਨੀਜੀ ਮੈਂ ਭੀ ਬਾਬੂ ਹੋਰਾਂ ਦੀਆਂ ਗੱਲਾਂਅੱਛੀ ਤਰ੍ਹਾਂ ਸਮਝ ਗਈ ਹਾਂ । ਤੇ ਜਾਨਦੀਭੀ ਹਾਂ ਕੇ ਸੱਚ ਇਸੇਤਰਾਂ ਹੈ ਪਰ ਹੁਨ ਮੈਂਤੁਹਾਨੂੰ ਕੀਹ ਦਸਾਂ ਮੇਰੇ ਨਾਲ ਤੇ ਹੋਰ ਗਲ ਆਂਨ ਬਨੀ,ਪਰ ਜੇ ਤੁਹਾਨੂੰ ਵੀ ਨਾ ਦਸਾਂ ਤਾਂ ਭੈੜੀਆਂ ਜਨਨੀਆਂ ਵਾਂਗਰ ਅੰਦਰ ਅੰਦਰ ਹੀ ਸੜਾਂ ਪਈ। ਉਪਾ ਮੇਰੀ . ਗੱਲ ਦਾ ਤੁਹਾਡੇ ਹੀ ਹੱਥ ਜੋ ਹੋਇਆਂ ॥ (ਸੋਨੀ) ਰੁਕੋ ਨੂੰ ਗਲ ਨਾਲ ਲਗਾ ਕੇ ਤੇ ਘੁਟ ਕੇ ਪਿਆਰੀ ਭੈਨ ਝਬਦੇ ਦਸ ਕੀ ਗਲ ਹਈ ਵਦੀਕ ਤੇ ਘਟ ਨਾਂ ਦਸੀਂ ਮੈਂ ਉਪਾ ਕਰਾਂਗੀ । ਰੁਕੋ) ਖੁਸ਼ੀ ਤੇ ਸ਼ਰਮ ਦੀਆਂ ਅੱਥਰੂ ਅੱਖੀਆਂ , ਵਿਚ ਭਰਕੇ ਅਤੇ ਫੇਰ ਤੁਸੀਂ ਹੁਨ ਮੈਂਨੂੰ ਏਹ ਏਹ ਏਹ ਏਹ,ਹੁਣ ਕੀ ਦਸਾਂ ਕਹੋਗੇ ਝੱਲੀ ਕੁੜੀ ਬਾਮਾਰੂਤੀ ਸੁ ॥ ਸੋਠਨੀ-ਫੇਰ ਜੱਫੀਕੇ ਤੇ ਗੋਡੇ ਤੇ ਰੁਕੋਦਾ ਸਿਰ ਧਰਕੇ ਭੌਨ ਤੂੰ ਹੱਦ ਕਰਨੀ ਹੈਂ ਅਜੇਹੀ ਗਲ ਕੀਹਹੈ ਜੋਮੈਨੂੰ ਨਹੀਂ ਦੱਸਦ . ਹੌਲੀ ਜੇਹੀ ਪਿਆਰ ਨਾਲ ਗਲ ਤੇ ਧੁੱਪਾ ਮਾਰ ਕੇ ਦੱਸਣਾਂ ਦੱਸਦੀ ਹੈਂ ਕੇ ਨਾ ਨਹੀਂ ਤੇ ਮੈਂ ਤੇਰੀ ਭੈਨ ਨਹੀਂ ਬਨਦੀ ॥ (ਰੁਕੋ) ਜੀ ਦੱਸਦੀ ਤੇ ਹਾਂ ਪਰ ਕੀਹ ਕਰਾਂ ਜਿਸ ਵੇਲੇ ਦਿਲ ਵਿਚੋਂ ਲਿਆ ਕੇ ਜਬਾਨ ਦੇ ਹਵਾਲੇ ਕਰਨੀ ਹਾਂ ਤਾਂ ਚੋਰ ਜੁਬਾਨ ਖੁਲਦੀ ਨਹੀਂ , (ਸੇਠਨੀ) ਉਸਦੇ ਮੂੰਹ ਵਿਚ ਉਂਗਲੀ ਪਾਕੇ ਲੈ ਹੁਣ ਤੋਂ ਜੁਬਾਨ ਨਾ ਨਾ ਬੰਦ ਹੋਵੇਗੀ ਦੱਸ ਹੁਨ ਕੀਹ ਗਲਹਈ ॥: