ਪੰਨਾ:ਇਸਤਰੀ ਸੁਧਾਰ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੀ ਬਹੁਤ ਤਬੀਅਤ ਠੀਕ ਹੈ ਤੇ ਐਸ ਵੇਲੇ ਕੋਈ ਕਿਸੀ ਤੇਰਾਂ ਦੀ ਰੁਕਾਵਟ ਨਹੀਂ ਹੈ ਇਕ ਬੁਢੀ ਭੀ ਘਰ ਸੀ ਉਸ ਦੀ ਜਰਾ ਤਬਾ ਕੁਛ ਢਿਲੀ ਸੀ ਸੋ ਦਵਾਈ ਲਿਖਕੇ ਦੇਆਇਆ ਹਾਂ 11 (ਸੇਠ) ਸੁਨਾਓ ਕੋਈ ਹੋਰ ਗਲ ਬਾਤ ਭੀ ਹੋਈ ਸੀ ॥ (ਬਾਬ) ਸੇਠ ਜੀ ਭੈਨ ਹੋ ਤਾਂ ਬੜੇ ਸੁਭਾਓ ਦੇ ਅੱਛੇ ਨੇ ਤੇ ਕੋਈ ਭਲੇ ਕਰਮ ਕਟਕੇ ਜੱਮੇ ਨੇ ਜੋ ਤੁਹਾਡੀ ਸਰਨੀ ਆਣ ਲਗੇ ਨੇ ਪਰ ਹੁਣ ਜੋ ਓਨਾਂ ਦੀ ਸੰਗਤ ਕਰਨ ਗੀਆਂ ਸੋ ਭੀ ਤਰ ਜਾਵਨਗੀਆਂ । ਜਿਸ ਤਰਹਾਂ ਚੰਦਨ ਦੀ ਖੁਸ਼ਬੂ ਅਥਵਾ ਸੁਗੰਤਾ ਹੋਰ ਦਵਾਲੈ ਦੇ ਬੂਟਿਆਂ ਵਿਚ ਰਚ ਕੇ ਤੇ ਓਨਾਂ ਨੂੰ ਭੀ ਅਪਨੇ ਜਿਹਾ ਬਨਾ ਲੈਂਦੀ ਹੈ ਏਸੇ ਤਰਾਂ ਵਿਦਯਾਵਾਨ ਸੁਘੜ ਜਨਾਨੀ ਭੀ ਕਈਆਂ ਨੂੰ ਅਪਨੇ ਜਿਹਾ ਹੀ ਕਰ ਲੈਂਦੀ ਹੈ । ਸੋ ਸੇਠ ਜੀ ਤੁਸਾਂ ਭੀ ਮੋਤੀ ਦਾਨ ਕੀਤੇ ਹੋਏ ਨੇ ਜੋ ਐਸੀ ਧਰਮਾਤਮਾਂ ਇਸਤਰੀ ਮਿਲੀ ਹੈ, ਪਰ ਉਸ ਮਾਂ ਦੀ ਧੀ ਰੁਕੋ ਭੀ ਐਸੀ ਹੋਨਹਾਰ ਮਾਲੂਮ ਹੁੰਦੀ ਹੈ ਕੇ ਮੈਂ ਕੀ ਆਖਾਂ । ਸੇਠ ਜੀ ਮੈਂ ਬਹੁਤ ਕੁੜੀਆਂ ਇਸ ਉਮਰ ਦੀਆਂ ਡਿਠੀਆਂ ਨੇ ਪਰ ਐਸੀ ਤੇਜ ਬੁਧਿ ਤੇ ਸਮਝ ਵਾਲੀਆਂ ਨਹੀਂ ਦੇਖੀਆਂ । ਸੋ ਹਨ ਮੈਂਨੂੰ ਭੀ ਏਹ ਖਿਆਲ ਹੋਇਆ ਹੈ ਤੇ ਇਸ ਰੁਕੋ ਨਾਲ ਜੇਕਰ ਮੇਰਾ । ਸੰਜੋਗ ਹੋਜਾਵੇ ਤਾਂ ਚੰਗਾ ਹੈ, ਇਸੇ ਵਾਸਤੇ ਮੈਂ ਤੁਹਾਡੇ | ਪਾਸ ਆਇਆ ਹਾਂ ॥