ਪੰਨਾ:ਇਸਤਰੀ ਸੁਧਾਰ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੮ ) -- ਕੇਰਲੌ। ਮਾਤਾ ਜੀ ਨੇ ਮੇਰੇ ਵਾਸਤੇ ਮਨਜੂਰ ਕਰਕੇ ਅੰਦਰ ਨੂੰ ਕਦਮ ਰਖਿਆ,ਉਸ ਬੀਬੀ ਨੇ ਆਟਾ ਆਲੂ ਘਓ ਲੁਨ ਹਲਦੀ ਸਭ ਕੁਛ ਮਾਤਾਜੀ ਨੂੰ ਦੱਸਕੇ ਆਖਿਆ ਬੇਬੇਜੀ ਤੁਸੀਂ ਕਿਸੇ ਗਲ ਦੀ ਵਿਚਾਰ ਤੇ ਸ਼ਰਮ ਨਾ ਕਰਨੀ । ਖੁਲੇ ਦਿਲ ਨਾਲ ਸਭ ਕੁਛ ਅਪਨੀ ਮਰਜੀ ਦਾ ਬਣਾ ਲਵੋ, ਮੇਰੇ ਘਰ ਕੋਈ ਕਮੀ ਨਹੀਂ ਭਗਵਾਨ ਨੇ ਸਭਕੁਛ ਦਿੱਤਾ ਹੋਇਆ ਹੈ। ਮਾਤਾ ਜੀ ਤਾਂ ਰੋਟੀ ਬਨਾਨੇ ਲਗੀ, ਤੇ ਓਹ ਬੀਬੀ ਇਕ ਮਹੜੇ ਤੇ ਬੈਠਕੇ ਸਾਰਾ ਹਾਲ ਪੁੱਛਨ ਲਗੀ । ਮਾਤਾ ਜੀ ਨੇ ਸਾਰਾ ਹਾਲ ਬਿਆਨ ਕੀਤਾ ਉਸ ਬੀਬੀ ਦੀਆਂ ਫੇਰ ਅੱਥਰੂ ਵਗਨ ਲਗ ਪਈਆਂ, ਤੇ ਕੈਹਨ ਲਗੀ ਤੁਸੀਂ ਕਿਧਰੇ ਨਾ ਜਾਵੇ । ਮੇਰਾ ਸੁਆਮੀ ਰਾਤ ਜਿਸ ਵਕਤ ਆਵੇਗਾ ਮੈਂ ਉਸ ਅੱਗੇ ਤਹਾਡਾ ਜਿਕਰ ਕਰਾਂਗੀ, ਤੇ ਉਮੇਦ ਹੈ ਕੇ ਮੇਰੇ ਕੈਹਨ ਉਤੇ ਤੁਹਾਨੂੰ ਏਥੇ ਹੀ ਰਖ ਲੈਨਗੇ, ਤੁਸਾਂ ਰਸੋਈ ਕਰ ਦੇਨੀ ਕਰਨੀ। ਤੇ ਰੋਟੀ ਕਪੜਾ ਮੇਰੇ ਘਰ ਬਹੁਤ ਹੈ । ਏਹ ਸੁਨਕੇ ਮਾਤਾ ਜੀ ਨੇ ਕਹਿਆ ਬੀਬੀ ਰੁਕੋ ਜਦ ਜਬ ਤਕ ਤੇਰਾ ਲਾਲਾ ਨਹੀ ਆਂਵਦਾ ਏਥੇ ਤੇਰੀ ਭੈਨ ਪਾਸ ਹੀ ਰਹੀਏ, ਮੈਂ ਕੀ ਜਾਂਨਦੀ ਸਾਂ ਕੇ ਕਿਸ ਤਰਾਂ ਚੰਗਾ ਹੁੰਦਾ ਹੈ। ਮੈਂ ਅੱਗੋਂ ਆਖਿਆ ਅੱਛਾ ਅਮਾਂ ॥ ਰਾਤ ਜਿਸ ਵਕਤ ੧੦ ਵਜੇ ਤਾਂ ਉਸ ਦਾ ਸੁਆਮੀ ਘਰ ਆਇਆ ਉਸ ਬੀਬੀ ਨੇ ਰੋਜ ਦਿਹਾੜੀ ਵਾਂੜਨ ਉਠਕੇ ਦਰਵਾਜਾ ਖੋਲਿਆ ਤੇ ਅਪਨੇ ਸੁਆਮੀ ਨੂੰ ਹੱਥ ਜੋੜ ਕੇ