ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੦ )


ਤੇ ਤੁਸੀਂ ਸੇਠ ਜੀ ਰੁਕੋ ਨੂੰ ਕੈਹ ਨਾ ਕੇ ਜੇਕਰ ਮੇਰੇ ਵਿਚ ਕੋਈ ਔਗਣ ਡਿਠਾ ਹੋਵੇ ਤਾਂ ਮੈਂਨੂੰ ਦਸ ਦੇਵੇ ਕੇ ਮੈਂ ਉਸ ਦੇ ਤਿਆਗ ਦਾ ਯਤਨ ਕਰਾਂ॥

(ਸੇਠ) ਪੱਤਰ ਨੂੰ ਅਪਨੇ ਜੇਬ ਵਿਚ ਪਾਕੇ ਤੇ ਬਾਬੂ ਜੀ ਧਰਮ ਨਾਲ ਮੈਂ ਕੈਂਹਦਾ ਜੋ ਕੇ ਮੇਰੀ ਮਰਜੀ ਤਾਂ ਜਰੂਰ ਏਹ ਹੈ ਕੇ ਤੁਹਾਡਾ ਤੇ ਰੁਕੋ ਦਾ ਸੰਜੋਗ ਹੋ ਜਾਵੇ ਹੁਣ ਰਹੇ ਗਏ ਸਾਡੇ ਘਰੋਂ ਤੇ ਰੁਕੋ ਦੀ ਮਾਂ ਤੇ ਰੁਕੋ। ਜੇ ਉਨ੍ਹਾਂ ਦੀ ਮਰਜੀ ਇਸੇ ਤਰ੍ਹਾਂ ਹੋਈ ਤਾਂ ਬੱਸ ਫੇਰ ਈਸ਼ਰ ਕਿਰਪਾ ਸਮਝਨਾ॥

(ਬਾਬੂ)ਹੱਥ ਜੋੜ ਕੇ ਲੈ ਫੇਰ ਪੈਰੀਮੈਨਾ ਆਗਿਆ ਕਰੋ ਤਾਂ ਮੈਂ ਜਾਵਾਂ । ਭਲ ਕੇ ਇਸ ਵੇਲੇ ਫੇਰ ਮੈਂ ਆਵਾਂਗਾ ਤੁਸਾਂ ਸਭ ਪੁੱਛ ਰੱਖਨਾ । ਇਸ ਤਰਾਂ ਕੈ ਹ ਕੇ ਬਾਬੂ ਸਾਹਿਬ ਅਪਨੇ ਘਰ ਨੂੰ ਚਲੇ ਗਏ ਤੇ ਸੇਠ ਹੋਰੀ ਹੱਟੀ ਬੰਦ ਕਰਕੇ ਅਪਨੇ ਘਰ ਆ ਗਏ, ਜਿਸ ਵੇਲੇ ਰੋਟੀ ਟੁੱਕਰ ਖਾ ਚੁਕੇ ਤਾਂ ਫੇਰ ਸੇਠ ਜੀ ਨੇ ਸੇਠਨੀ ਨੂੰ ਪੁਛਿਆ ਪਿਆਰੀ ਜੀ ਸੁਨਾਉ ਮਦਨਗੋਪਾਲ ਹੋਰਾਂ ਕਿਸ ਤਰ੍ਹਾਂ ਪਰਸ਼ਨ ਕੀਤੇ ਸਨ ਤੇ ਕੀਹ ਉੱਤਰ ਦਿੱਤੇ ਸਾਜੇ॥

(ਸੇਠਨੀ) ਸਾਰਾ ਹਾਲ ਦੱਸ ਕੇ ਤਾਂ ਸੁਆਮਿਨ ਰੁਕੋ ਤਾਂ ਉਸੇ ਵੇਲੇ ਦੀ ਹੀ ਉਦਾਸ ਹੋ ਗਈ ਹੋਈ ਹੈ। ਮੈਨੂੰ ਆਪ ਆਖਿਆ ਸੂ ਕੇ ਇਸੇ ਬਾਬੂ ਨਾਲ ਜੇ ਸੰਜੋਗ ਹੋ ਜਾਵੇ ਤਾਂ ਬੜੀ ਚੰਗੀ ਗਲ ਹੈ, ਤੇ ਪਿਆਰੇ ਜੀ ਮੈਂ ਭੀ ਉਸ ਨੂੰ ਆ