ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜ਼ਮਤ ਦਿਲੋਂ ਕਰਦੇ ਸਨ। ਹਜ਼ੂਰ (ਸ.) ਤੋਂ ਪਹਿਲਾਂ ਅਰਬ ਦੇ ਲੋਕ ਅਕਸਰ ਨਜੂਮੀ ਅਤੇ ਜਾਦੂਗਰ ਸਨ। ਇਹਨਾਂ ਨੇ ਪੂਰੇ ਅਰਬ ਵਿੱਚ ਇਹ ਗੱਲ ਫੈਲਾ ਦਿੱਤੀ ਸੀ ਕਿ ਬਹੁਤ ਛੇਤੀ ਇੱਕ ਪੈਗ਼ੰਬਰ ਪੈਦਾ ਹੋਣ ਵਾਲਾ ਹੈ ਜਿਸ ਦਾ ਦੀਨ ਹੋਰ ਸਾਰੇ ਧਰਮਾਂ 'ਤੇ ਭਾਰੂ ਹੋ ਜਾਵੇਗਾ।

ਪੈਦਾਇਸ਼

ਅਬਦੁੱਲਾਹ ਬਿਨ ਅਬਦੁਲ ਮੁਤਲਿਬ ਦੀ ਵਫ਼ਾਤ ਹੋਣ ਦੇ ਕੁੱਝ ਮਹੀਨਿਆਂ ਤੋਂ ਬਾਅਦ ਬਾਰ੍ਹਾਂ ਰਬੀ-ਉਲ-ਅੱਵਲ, ਆਮ-ਉਲ-ਫੀਲ ਦੇ ਪਹਿਲੇ ਸਾਲ (ਭਾਵ ਅਬਰਹਾ ਦੀ ਮੱਕਾ ਦੀ ਚੜ੍ਹਾਈ ਦੇ ਪਚਵੰਜਾ ਦਿਨਾਂ ਤੋਂ ਬਾਅਦ) ਤੋਂ ਬਾਅ: 570 ਈ. ਨੂੰ ਹਜ਼ਰਤ ਮੁਹੰਮਦ (ਸ.) ਮੱਕਾ ਵਿਖੇ ਪੈਦਾ ਹੋਏ। ਅਰਬ ਦੇ ਦਸਤੂਰ ਅਨੁਸਾਰ ਬੱਚੇ ਵਿੱਚ ਜ਼ੁਬਾਨ ਦੀ ਸ਼ੁਧਤਾ ਅਤੇ ਪਾਕੀਜ਼ਗੀ ਲਿਆਉਣ ਵਾਸਤੇ ਬੱਚੇ ਨੂੰ ਦੁੱਧ ਪਿਲਾਉਣ ਵਾਲੀ ਦਾ ਬੰਦੋਬਸਤ ਕਰਕੇ ਪਿੰਡ ਵਿੱਚ ਭੇਜ ਦਿੱਤਾ ਜਾਂਦਾ ਸੀ। ਇਹ ਖ਼ੁਸ਼ਨਸੀਬੀ ਸਅਦ ਕਬੀਲੇ ਨੂੰ ਨਸੀਬ ਹੋਈ। ਹਜ਼ਰਤ ਹਲੀਮਾ ਨੇ ਦੁੱਧ ਪਿਲਾਇਆ। ਜਦੋਂ ਆਪ ਚਾਰ ਸਾਲਾਂ ਦੇ ਹੋਏ ਤਾਂ ਆਪ ਨੂੰ ਆਪਣੇ ਦੁੱਧ ਪੀਂਦੇ ਭਾਈਆਂ ਦੇ ਨਾਲ ਬਕਰੀਆਂ ਚਰਾਉਣ ਲਈ ਭੇਜ ਦਿੰਦੇ ਸਨ ਤਾਂ ਫ਼ਰਿਸ਼ਤਿਆਂ ਨੇ ਆਪ ਦੇ ਮੁਬਾਰਕ ਵਿੱਤ ਨੂੰ ਚੀਰਿਆ ਅਤੇ ਦਿਲ 'ਚੋਂ ਕਾਲਾ ਧੱਬਾ ਵੱਖ ਕਰਕੇ ਦਿਲ ਅਤੇ ਆਂਤੜੀਆਂ ਨੂੰ ਧੋਇਆ। ਜਦੋਂ ਇਸ ਗੱਲ ਦਾ ਪਤਾ ਹਜ਼ਰਤ ਹਲੀਮਾ ਨੂੰ ਹੋਇਆ ਤਾਂ ਇਸ ਤੋਂ ਪਹਿਲਾਂ ਕਿ ਮੰਦਭਾਗੀ ਘਟਨਾ ਵਾਪਰੇ ਆਪ ਨੂੰ ਹਜ਼ਰਤ ਆਮਨਾ ਦੇ ਕੋਲ ਲੈ ਗਈ। ਹਜ਼ਰਤ ਆਮਨਾ ਨੇ ਕਿਹਾ ਕਿ ਇੱਥੇ ਦਾ ਪੌਣਪਾਣੀ ਇਸ ਦੀ ਸਿਹਤ ਦੇ ਅਨੁਕੂਲ ਨਹੀਂ ਇਸ ਲਈ ਉੱਥੇ ਹੀ ਲੈ ਜਾਉ। ਜਦੋਂ ਆਪ ਦੀ ਉਮਰ ਛੇ ਸਾਲਾਂ ਦੀ ਹੋਈ ਤਾਂ ਆਪ ਦੀ ਅੰਮੀ ਆਪ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਾਉਣ ਲਈ ਮਦੀਨਾ ਲੈ ਗਈ। ਵਾਪਸੀ 'ਤੇ ਅਬਵਾ ਸਥਾਨ 'ਤੇ ਆਪ ਦੀ ਅੰਮੀ ਜਾਨ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ ਅਤੇ ਉੱਥੇ ਹੀ ਵਫ਼ਾਤ ਪਾ ਗਏ। ਜਦੋਂ ਅੱਠ ਸਾਲਾਂ ਦੇ ਹੋਏ ਤਾਂ ਅਬੂ ਮੁਤਲਿਬ ਦਾ ਵੀ ਇੰਤਕਾਲ ਹੋ ਗਿਆ। ਮਰਦੇ ਸਮੇਂ ਆਪ ਦੇ ਪਾਲਣ ਪੋਸ਼ਣ ਦੀ ਜ਼ਿੰਮੇਦਾਰੀ ਆਪਣੇ ਪੁੱਤਰ ਅਬੂ ਤਾਲਿਬ ਦੇ ਸਪੁਰਦ ਕਰ ਗਏ ਪਰੰਤੂ ਅਬੂ ਤਾਲਿਬ ਨੇ ਆਪ ਨੂੰ ਪੁੱਤਰਾਂ ਵਾਲਾ ਨਰਮ ਸਲਕ ਨਸੀਬ ਨਹੀਂ ਹੋਇਆ। ਬਚਪਨ ਦੌਰਾਨ ਆਪ (ਸ.) ਅਰਬ ਦੀਆਂ ਅਨਪੜ੍ਹਤਾ ਦੀਆਂ ਰਸਮਾਂ ਅਤੇ ਖੇਡ ਤਮਾਸ਼ੇ ਤੋਂ ਦੂਰ ਰਹਿੰਦੇ ਸਨ। ਜਦੋਂ ਆਪ ਤੇਰਾ ਸਾਲਾਂ ਦੇ ਹੋਏ ਤਾਂ ਆਪ ਨੇ ਆਪਣੇ ਚਾਚੇ ਅਬੂ ਤਾਲਿਬ ਦੇ ਨਾਲ ਸ਼ਾਮ ਬਸਰਾ ਦਾ ਸਫ਼ਰ ਕੀਤਾ। ਸਫ਼ਰ ਦੌਰਾਨ ਕਈ ਨਜੂਮੀ ਮਿਲੇ ਜਿਹਨਾਂ ਨੇ ਆਪ

10-ਇਸਲਾਮ ਵਿਚ ਔਰਤ ਦਾ ਸਥਾਨ