ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੜਕੀ ਨੂੰ ਵੇਖਣ ਦੀ ਇਜਾਜ਼ਤ

ਕਿਸੇ ਜ਼ਰੂਰੀ ਅਤੇ ਜਾਇਜ਼ ਕੰਮ ਦੀ ਸੂਰਤ ਵਿਚ ਔਰਤ ਨੂੰ ਵੇਖਣ ਦੀ ਇਜਾਜ਼ਤ ਹੈ ਜਿਵੇਂ ਕੋਈ ਆਦਮੀ ਕਿਸੇ ਔਰਤ ਨਾਲ ਨਿਕਾਹ ਕਰਨਾ ਚਾਹੁੰਦਾ ਹੈ ਤਾਂ ਇਸ ਮੰਤਵ ਨਾਲ ਔਰਤ ਨੂੰ ਨਾ ਸਿਰਫ਼ ਵੇਖਣ ਦੀ ਆਗਿਆ ਹੀ ਨਹੀਂ ਬਲਕਿ ਮੁਸਤਹਬ (ਜਿਸ ਆਪ (ਸ.) ਨੇ ਪਸੰਦ ਫ਼ਰਮਾਇਆ ਹੋਵੇ) ਹੈ।

ਹਜ਼ਰਤ ਮੁਗ਼ੀਰਾ ਬਿਨ ਸ਼ਅਬਾ (ਰਜ਼ੀ.) ਦੀ ਰਵਾਇਤ ਹੈ ਕਿ ਮੈਂ ਇਕ ਥਾਂ ਨਿਕਾਹ ਦਾ ਪੈਗ਼ਾਮ ਭੇਜਿਆ। ਹਜ਼ੂਰ (ਸ.) ਨੇ ਪੁੱਛਿਆ ਕਿ ਕੀ ਤੂੰ ਲੜਕੀ ਨੂੰ ਵੇਖ ਲਿਆ ਹੈ? ਮੈਂ ਅਰਜ਼ ਕੀਤੀ ਕਿ ਨਹੀਂ। ਫ਼ਰਮਾਇਆ ਕਿ ਉਸ ਨੂੰ ਵੇਖ ਲਓ। ਇਸ ਨਾਲ ਜ਼ਿਆਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤੁਹਾਡੇ ਵਿਚਕਾਰ ਪਿਆਰ ਵਧੇਗਾ। (ਅਹਿਮਦ, ਤਿਰਮਜ਼ੀ, ਨਿਸਾਈ, ਇਬਨ-ਏ-ਆਜਾ, ਦਾਰੀ)

ਔਰਤ ਨੂੰ ਕਿਸੇ ਵਿਸ਼ੇਸ਼ ਜ਼ਰੂਰਤ ਦੇ ਮੌਕੇ ਵੇਖਿਆ ਜਾ ਸਕਦਾ ਹੈ ਜਿਵੇਂ ਕਿਸੇ ਜੁਰਮ ਦੇ ਸਿਲਸਿਲੇ ਵਿਚ ਕਿਸੇ ਔਰਤ ਤੋਂ ਪੁੱਛ ਗਿੱਛ ਕਰਨਾ, ਅਦਾਲਤ ਵਿਚ ਕਿਸੇ ਗਵਾਹੀ ਦੇ ਮੌਕੇ ਕਾਜ਼ੀ ਦਾ ਜਾਂ ਕਿਸੇ ਗਵਾਹ ਔਰਤ ਨੂੰ ਜਾਂ ਇਲਾਜ ਦੇ ਲਈ ਕਿਸੇ ਡਾਕਟਰ ਕੋਲ ਲੈ ਕੇ ਜਾਣਾ।

ਆਪ ਨੇ ਫ਼ਰਮਾਇਆ ਕਿ ਕੋਈ ਆਦਮੀ ਕਿਸੇ ਆਦਮੀ ਦੀ ਸਤਰ (ਧੁੰਨ ਤੋਂ ਲੈ ਕੇ ਗੋਡਿਆਂ ਤੱਕ) ਨੂੰ ਨਾ ਵੇਖੇ ਅਤੇ ਨਾ ਕੋਈ ਔਰਤ ਕਿਸੇ ਔਰਤ ਦੀ ਸਤਰ ਵੇਖੇ।

(ਅਹਿਮਦ, ਮੁਸਲਿਮ, ਤਿਰਜ਼ੀ)

ਹਜ਼ਰਤ ਉਮੇ ਸਲਮਾ (ਰਜ਼ੀ.) ਅਤੇ ਹਜ਼ਰਤ ਮੈਮੂਨਾ (ਰਜ਼ੀ.) ਹਜ਼ੂਰ (ਸ.) ਕੋਲ ਬੈਠੀਆਂ ਹੋਈਆਂ ਸਨ। ਕੁਝ ਚਿਰ ਬਾਅਦ ਹਜ਼ਰਤ ਇਬਨ-ਏ-ਮਕਤੂਮ ਆ ਗਏ। ਹਜ਼ੂਰ (ਸ.) ਨੇ ਆਪਣੀਆਂ ਪਤਨੀਆਂ ਨੂੰ ਫ਼ਰਮਾਇਆ ਕਿ ਤੁਸੀਂ ਇਹਨਾਂ ਤੋਂ ਪਰਦਾ ਕਰੋ। ਪਤਨੀਆਂ ਨੇ ਅਰਜ਼ ਕੀਤੀ ਕਿ ਹਜ਼ੂਰ ਕੀ ਇਹ ਅੰਨ ਨਹੀਂ ਹਨ? ਨਾ ਇਹ ਸਾਨੂੰ ਵੇਖ ਸਕਣਗੇ ਅਤੇ ਨਾ ਪਛਾਣ ਸਕਣਗੇ। ਫ਼ਰਮਾਇਆ ਕੀ ਤੁਸੀਂ ਦੋਵੇਂ ਅੰਨੀਆਂ ਹੋ? ਕੀ ਤੁਸੀਂ ਇਹਨਾਂ ਨੂੰ ਨਹੀਂ ਵੇਖਦੀਆਂ ਹਜ਼ਰਤ ਉੰਮੇ ਸਲਮਾ ਵਿਆਖਿਆ ਕਰਦੀਆਂ ਹਨ ਕਿ ਇਹ ਵਾਕਿਆਂ ਉਸ ਸਮੇਂ ਦਾ ਹੈ ਜਦੋਂ ਪਰਦੇ ਦਾ ਹੁਕਮ ਆ ਚੁੱਕਿਆ ਸੀ।

(ਅਹਿਮਦ, ਅਬੂ ਦਾਊਦ ਅਤੇ ਤਿਰਮਜ਼ੀ)

ਔਰਤਾਂ ਨੂੰ ਮਰਦਾਂ ਦੇ ਵੇਖਣ ਦੇ ਮਾਮਲੇ ਸਬੰਧੀ ਐਨੀ ਸਖ਼ਤੀ ਨਹੀਂ ਜਿੰਨੀ ਮਰਦਾਂ ਨੂੰ ਔਰਤਾਂ ਦੇ ਮਾਮਲੇ ਵਿਚ ਹੈ।ਇਕ ਮਜਲਿਸ ਵਿਚ ਆਹਮਣ ਸਾਹਮਣੇ ਵੇਖਣਾ ਮਨ੍ਹਾਂ ਹੈ।ਰਸਤਾ ਚਲਦਿਆਂ ਜਾਂ ਦੂਰ ਕੋਈ ਤਮਾਸ਼ਾ ਦਿਆ ਆਦਮੀਆਂ 'ਤੇ ਨਜ਼ਰ ਪੈ ਜਾਵੇ ਤਾਂ ਮਨ੍ਹਾਂ ਨਹੀਂ। ਜੇਕਰ ਕੋਈ ਸਖ਼ਤ ਜ਼ਰੂਰਤ ਪੇਸ਼

102-ਇਸਲਾਮ ਵਿਚ ਔਰਤ ਦਾ ਸਥਾਨ