ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ ਆਵੇ ਅਤੇ ਇਕੋ ਘਰ ਵਿਚ ਰਹਿੰਦੇ ਹੋ ਤਾਂ ਕੋਈ ਬੁਰਾਈ ਨਹੀਂ। ਇਹ ਗੱਲ ਵੀ ਧਿਆਨਯੋਗ ਹੈ ਕਿ ਇਹ ਜਾਇਜ਼ ਨਹੀਂ ਕਿ ਔਰਤਾਂ ਆਰਾਮ ਨਾਲ ਮਰਦਾਂ ਨੂੰ ਘੂਰਨ ਅਤੇ ਉਹਨਾਂ ਦੇ ਹੁਸਨ ਨਾਲ ਆਪਣੀਆਂ ਅੱਖਾਂ ਸੇਕਣ।

ਮਰਦਾਂ ਲਈ ਔਰਤਾਂ ਦਾ ਸਤਰ (ਹੱਥ ਅਤੇ ਮੂੰਹ ਤੋਂ ਇਲਾਵਾ) ਪੂਰਾ ਸਰੀਰ ਹੈ। ਜਿਸ ਨੂੰ ਆਪਣੀ ਪਤੀ ਤੋਂ ਇਲਾਵਾ ਕਿਸੇ ਦੂਸਰੇ ਮਰਦ ਇਥੋਂ ਤੱਕ ਕਿ ਬਾਪ ਅਤੇ ਭਾਈ ਦੇ ਸਾਹਮਣੇ ਵੀ ਖੋਲ੍ਹਣਾ ਜਾਇਜ਼ ਨਹੀਂ। ਔਰਤ ਲਈ ਅਜਿਹਾ ਚੁਸਤ ਅਤੇ ਬਰੀਕ ਕੱਪੜਾ ਪਹਿਨਣਾ ਵੀ ਠੀਕ ਨਹੀਂ ਜਿਸ ਨਾਲ ਸਰੀਰ ਅੰਦਰੋਂ ਝਲਕੇ ਜਾਂ ਸਰੀਰ ਦੀ ਬਣਾਵਟ ਵਿਖਾਈ ਦੇਵੇ।

ਹਜ਼ਰਤ ਆਇਸ਼ਾ (ਰਜ਼ੀ.) ਰਵਾਰਿਤ ਕਰਦੀਆਂ ਹਨ ਕਿ ਉਹਨਾਂ ਦੇ ਕੋਲ ਉਹਨਾਂ ਦੇ ਭਾਈ ਅਬਦੁੱਲਾਹ ਬਿਨ ਤੁਫ਼ੈਲ ਦੀ ਬੇਟੀ ਆਈ ਹੋਈ ਸੀ। ਹਜ਼ੂਰ (ਸ.) ਘਰ ਤਸ਼ਰੀਫ਼ ਲੈ ਆਏ ਤਾਂ ਉਹਨਾਂ ਨੂੰ ਵੇਖ ਕੇ ਮੂੰਹ ਫੇਰ ਲਿਆ। ਹਜ਼ਰਤ ਆਇਸ਼ਾ (ਰਜ਼ੀ.) ਨੇ ਅਰਜ਼ ਕੀਤੀ ਕਿ ਇਹ ਮੇਰੀ ਭਤੀਜੀ ਹੈ।ਆਪ ਨੇ ਫ਼ਰਮਾਇਆ, ਜਦੋਂ ਔਰਤ ਬਾਲਿਗ ਹੋ ਜਾਵੇ ਤਾਂ ਉਸ ਲਈ ਜਾਇਜ਼ ਨਹੀਂ ਕਿ ਆਪਣੇ ਚਿਹਰੇ ਅਤੇ ਹੱਥਾਂ ਦੇ ਸਵਾਏ ਆਪ (ਸ.) ਨੇ ਹੱਥ ਦੀ ਹੱਦ ਆਪਣੀ ਕਲਾਈ (ਗੁੱਟ) ਤੇ ਹੱਥ ਰੱਖ ਕੇ ਦਰਸਾਈ ਕਿ ਆਪ ਦੀ ਮੁੱਠੀ ਅਤੇ ਹਥੇਲੀ ਦੇ ਵਿਚਕਾਰ ਸਿਰਫ਼ ਇੱਕ ਮੁਠੀ ਦੀ ਥਾਂ ਬਾਕੀ ਸੀ।

ਇਸ ਮਾਮਲੇ ਸਬੰਧੀ ਆਪਣੇ ਮਹਿਰਮ ਰਿਸ਼ਤੇਦਾਰਾਂ ਜਿਵੇਂ ਬਾਪ ਅਤੇ ਭਾਈ ਆਦਿ ਦੇ ਸਾਹਮਣੇ ਔਰਤ ਆਪਣਾ ਸਰੀਰ ਖੋਲ੍ਹ ਸਕਦੀ ਹੈ ਜਿਵੇਂ ਘਰ ਦੇ ਕੰਮ-ਕਾਜ ਕਰਦਿਆਂ ਖੋਲ੍ਹਣ ਦੀ ਆਗਿਆ ਹੈ। ਆਟਾ ਗੁੰਨਣ ਵੇਲੇ ਆਪਣੀਆਂ ਬਾਹਵਾਂ ਦਾ ਚੜਾਉਣਾ ਜਾਂ ਘਰ ਦਾ ਫ਼ਰਸ਼ ਪੌਂਦੇ ਸਮੇਂ ਸ਼ਲਵਾਰ ਨੂੰ ਉੱਚਾ ਚੁੱਕ ਲੈਣਾ।

ਦੁਪੱਟਾ

ਇਸਲਾਮ ਆਉਣ ਤੋਂ ਪਹਿਲਾਂ ਔਰਤਾਂ ਅਰਬ ਵਿਚ ਆਪਣੇ ਸਿਰਾਂ ਤੇ ਕਪੜਾ ਬੰਨਿਆ ਕਰਦੀਆਂ ਸਨ ਜਿਸ ਦੀ ਗੱਠ ਜੂੜੇ ਵਾਂਗ ਗੁੱਤ ਦੇ ਪਿੱਛੇ ਕੀਤੀ ਹੁੰਦੀ ਸੀ। ਸਾਹਮਣੇ ਕੁਰਤੇ ਦਾ ਇਕ ਹਿੱਸਾ ਖੁੱਲ੍ਹਾ ਰਹਿੰਦਾ ਸੀ। ਜਿਸ ਨਾਲ ਗਲਾ ਅਤੇ ਸੀਨਾ ਸਪਸ਼ਟ ਤੌਰ 'ਤੇ ਵਿਖਾਈ ਦਿੰਦਾ ਸੀ। ਪਿੱਛੇ ਦੋ-ਦੋ ਤਿੰਨ-ਤਿੰਨ ਗੱਤਾਂ ਲਟਕਦੀਆਂ ਰਹਿੰਦੀਆਂ ਸਨ।

ਇਸ ਪਿੱਛੋਂ ਜਦੋਂ ਕੁਰਆਨ ਦੀ ਸੂਰਤ ਅਨ-ਨੂਰ ਆਇਤ ਨਾਜ਼ਿਲ ਹੋਈ ਜਿਸ ਦਾ ਅਨੁਵਾਦ ਇਸ ਪ੍ਰਕਾਰ ਹੈ:

103-ਇਸਲਾਮ ਵਿਚ ਔਰਤ ਦਾ ਸਥਾਨ