ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਜ਼ਰਤ ਅਸਮਾ (ਰਜ਼ੀ.) ਬਿਨ ਅਬੀ ਬਕਰ (ਰਜ਼ੀ.) ਜੋ ਨਬੀ-ਏ-ਕਰੀਮ (ਸ.) ਦੀ ਰਿਸ਼ਤੇ 'ਚ ਸਾਲੀ ਲਗਦੀ ਸੀ ਅਮੀਰ ਸਮੇਂ ਤੱਕ ਆਪ (ਸ.) ਦੇ ਅਤੇ ਉਹਨਾਂ ਦੇ ਵਿਚਕਾਰ ਚਿਹਰੇ ਅਤੇ ਹੱਥਾਂ ਤੱਕ ਦਾ ਪਰਦਾ ਨਹੀਂ ਸੀ।

ਹਜ਼ਰਤ ਅੱਬਾਸ ਆਪਣੇ ਬੇਟੇ ਹਜ਼ਰਤ ਫ਼ਜ਼ਲ (ਰਜ਼ੀ.) ਅਤੇ ਰਬੀਆ ਬਿਨ ਹਾਰਿਸ (ਹਜ਼ੂਰ ਸ. ਦੇ ਚਚੇਰੇ ਭਰਾ) ਆਪਣੇ ਪੁੱਤਰ ਅਬਦੁਲ ਮੁਤਲਿਬ ਨੂੰ ਨਬੀ (ਸ.) ਦੇ ਕੋਲ ਇਹ ਕਹਿ ਕੇ ਭੇਜਦੇ ਹਨ ਕਿ ਹੁਣ ਤੁਸੀਂ ਜਵਾਨ ਹੋ ਗਏ ਹੋ, ਤੁਹਾਨੂੰ ਜਦੋਂ ਤੱਕ ਰੋਜ਼ਗਾਰ ਨਾ ਮਿਲੇ ਤੁਹਾਡੀਆਂ ਸ਼ਾਦੀਆਂ ਨਹੀਂ ਹੋ ਸਕਦੀਆਂ। ਇਸ ਕਰਕੇ ਤੁਸੀਂ ਅੱਲਾਹ ਦੇ ਰਸੂਲ ਦੇ ਕੋਲ ਜਾ ਕੇ ਨੌਕਰੀ ਲਈ ਬੇਨਤੀ ਕਰੋ। ਇਹ ਦੋਵੇਂ ਹਜ਼ਰਤ ਜ਼ੈਨਬ (ਰਜ਼ੀ.) ਦੇ ਮਕਾਨ ਤੇ ਪੁਹੰਚ ਕੇ ਹਜ਼ੂਰ (ਸ.) ਦੀ ਸੇਵਾ ਵਿਚ ਹਾਜ਼ਰ ਹੁੰਦੇ ਹਨ।

ਹਜ਼ਰਤ ਆਇਸ਼ਾ ਅਤੇ ਹਜ਼ਰਤ ਉ ਮੇ ਸਲਮਾ (ਰਜ਼ੀ.) ਤੋਂ ਰਵਾਇਤ ਕੀਤਾ ਜਾਂਦਾ ਹੈ ਕਿ ਮਦੀਨਾ ਵਿਖੇ ਇਕ ਹੀਜੜਾ ਸੀ ਜਿਸ ਨੂੰ ਆਪ (ਸ.) ਦੀਆਂ ਪਤਨੀਆਂ ਅਤੇ ਹੋਰ ਦੂਜੀਆਂ ਔਰਤਾਂ ਹੀਜੜਾ ਸਮਝ ਕੇ ਆਪਣੇ ਕੋਲ ਬੁਲਾ ਲੈਂਦੀਆਂ ਸਨ। ਇਕ ਦਿਨ ਜਦੋਂ ਹਜ਼ੂਰ (ਸ.) ਮੋਮਿਨਾਂ ਦੀ ਮਾਂ ਹਜ਼ਰਤ ਉੰਮੇ ਸਲਮਾਂ (ਰਜ਼ੀ.) ਕੋਲ ਤਸ਼ਰੀਫ਼ ਲੈ ਗਏ ਤਾਂ ਆਪ ਨੇ ਉਸ ਨੂੰ ਹਜ਼ਰਤ ਉਮੇ ਸਲਮਾ (ਰਜ਼ੀ.) ਦੇ ਭਾਈ ਦੇ ਨਾਲ ਗੱਲਾਂ ਕਰਦੇ ਸੁਣ ਲਿਆ। ਉਹ ਕਹਿ ਰਿਹਾ ਸੀ ਕਿ ਕੱਲ ਜੇਕਰ ਤਾਇਫ਼ ਫ਼ਤਹਿ ਹੋ ਜਾਵੈ ਤਾਂ ਗੀਲਾਨ ਸਕਫ਼ੀ ਦੀ ਬੇਟੀ ਬਾਦੀਆ ਨੂੰ ਹਾਸਲ ਕੀਤੇ ਬਗ਼ੈਰ ਨਾ ਰਹਿਣਾ, ਫਿਰ ਉਸ ਨੂੰ ਬਾਦੀਆ ਦੇ ਹੁਸਨ ਅਤੇ ਉਸ ਦੇ ਸਾਰੇ ਸਰੀਰ ਦੀ ਤਾਰੀਫ਼ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਖੁਫ਼ੀਆ ਅੰਗਾਂ ਦੀ ਵੀ ਤਾਰੀਫ਼ ਕੀਤੀ। ਨਬੀ (ਸ.) ਨੇ ਇਹ ਗੱਲਾਂ ਸੁਣੀਆਂ ਅਤੇ ਫ਼ਰਮਾਇਆ, 'ਅੱਲਾਹ ਦੇ ਦੁਸ਼ਮਣ ਤੂੰ ਤਾਂ ਉਸ ਵਿਚ ਅੱਖਾਂ ਗੱਡ ਲਈਆਂ।'

ਮੁਸਲਮਾਨ ਔਰਤਾਂ ਅਜਿਹੇ ਬੱਚਿਆਂ ਦੇ ਸਾਹਮਣੇ ਜਿਹਨਾਂ ਵਿਚ ਹਾਲੀ ਮਰਦਾਨਾ ਹਿਸ ਬੇਦਾਰ ਨਾ ਹੋਈ ਹੋਵੇ (ਇਹ ਹੱਦ ਦਸ ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਢੁਕਦੀ ਹੈ ਇਸ ਤੋਂ ਵੱਧ ਉਮਰ ਦੇ ਬੱਚੇ ਭਾਵੇਂ ਬਾਲਿਗ ਨਾ ਹੋਣ ਪਰੰਤੂ ਉਹਨਾਂ ਵਿਚ ਮਰਦਾਨਾ ਦਿਸ ਜਾਗਣ ਲਗ ਜਾਂਦੀ ਹੈ, ਦੇ ਬਾਰੇ ਫ਼ਰਮਾਇਆ ਹੈ ਕਿ ਉਹ ਬੱਚੇ ਜਿਹੜੇ ਔਰਤਾਂ ਦੀਆਂ ਪੋਸ਼ੀਆ ਗੱਲਾਂ ਤੋਂ ਹਾਲੀਂ ਵਾਕਿਫ਼ ਨਾ ਹੋਣ' ਨੂੰ ਕੋਲ ਬਿਠਾਇਆ ਜਾ ਸਕਦਾ ਹੈ।

ਜ਼ੇਵਰ ਪਹਿਨਣ ਸਬੰਧੀ ਆਪ ਦਾ ਫ਼ਰਮਾਨ ਹੈ ਕਿ ਉਹ ਆਪਣੇ ਪੈਰਾਂ ਨੂੰ ਜ਼ਮੀਨ 'ਤੇ ਮਾਰਦੀਆਂ ਹੋਈਆਂ ਨਾ ਚੱਲਿਆ ਕਰਨ ਕਿ ਉਹ ਜ਼ੀਨਤ ਜਿਹੜੀ ਉਹਨਾਂ ਨੇ ਛੁਪਾ ਰਖੀ ਹੈ ਉਸ ਦਾ ਲੋਕਾਂ ਨੂੰ ਇਲਮ ਨਾ ਹੋ ਜਾਵੇ।

105-ਇਸਲਾਮ ਵਿਚ ਔਰਤ ਦਾ ਸਥਾਨ