ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਔਰਤ ਦੁਨੀਆ ਦੇ ਵੱਖ ਵੱਖ ਧਰਮਾਂ ਦੀ ਨਜ਼ਰ 'ਚ

ਯੂਨਾਨ ਹੋਵੇ ਰੂਮ, ਅਰਬ ਹੋਵੇ ਜਾਂ ਇਸ ਤੋਂ ਬਾਹਰਲਾ ਇਲਾਕਾ, ਯੂਰਪ ਹੋਵੇ ਜਾਂ ਏਸ਼ੀਆ ਔਰਤ ਦਾ ਮੁਕਾਮ ਹਰੇਕ ਥਾਂ ਤਰਸਯੋਗ ਰਿਹਾ ਹੈ। ਇਸ ਦਾ ਪੂਰਾ ਇਤਿਹਾਸ ਮੁਸੀਬਤਾਂ ਭਰੀ ਅਜਿਹੀ ਦਾਸਤਾਨ ਹੈ ਜਿਸ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਇਸ ਦੀ ਬਦਕਿਸਮਤੀ ਦੀ ਹੱਦ ਇਹ ਹੈ ਕਿ ਵੱਖ-ਵੱਖ ਜ਼ਮਾਨਿਆਂ ਵਿਚ ਰੱਬ ਦੀ ਤਰਫੋਂ ਨੇਕੀ-ਸ਼ਰਾਫ਼ਤ, ਸੀਰਤ-ਕਿਰਦਾਰ, ਪਾਕੀਜ਼ਗੀ-ਪਾਕਦਾਮਨੀ ਦੀ ਜਿਹੜੀ ਸਿੱਖਿਆ ਆਉਂਦੀ ਰਹੀ ਹੈ ਲੋਕਾਂ ਨੇ ਇਸ ਦਾ ਮਤਲਬ ਇਹ ਸਮਝ ਲਿਆ ਕਿ ਔਰਤ ਅਜਿਹੀ ਸ਼ੈਅ ਹੈ ਜਿਸ ਤੋਂ ਦੂਰ ਭੱਜਿਆ ਜਾਵੇ, ਇਸ ਨਾਲ ਸਬੰਧ ਨਾ ਰੱਖਿਆ ਜਾਵੇ, ਇਸ ਨਾਲ ਮੇਲ ਮਿਲਾਪ ਰੱਖਣਾ ਗੁਨਾਹਾਂ ਦਾ ਕਾਰਨ ਬਣਦਾ ਹੈ।

ਜ਼ਮਾਨੇ ਦੀ ਰਫ਼ਤਾਰ ਦੇ ਨਾਲ ਨਾਲ ਜਦੋਂ ਇਹ ਸੋਚ ਵਧਦੀ ਗਈ ਔਰਤ ਨਾਲ ਨਫ਼ਰਤ, ਬੇਜ਼ਾਰੀ ਵੀ ਵਧਦੀ ਰਹੀ। ਅੰਤ 'ਚ ਇਸ ਨੂੰ ਸ਼ੈਤਾਨ ਦੀ ਏਜੰਟ ਅਤੇ ਪਾਪਾਂ ਦਾ ਦਰਵਾਜ਼ਾ ਕਹਿ ਕੇ ਇਸ ਤੋਂ ਦੂਰੀ ਅਖ਼ਤਿਆਰ ਕੀਤੀ ਗਈ। ਜਿਸ ਦਾ ਅਸਰ ਔਰਤ ਦੀ ਸਮਾਜੀ ਜ਼ਿੰਦਗੀ 'ਤੇ ਏਨਾ ਪਿਆ ਕਿ ਜੋ ਮਰਦ ਨੂੰ ਇੱਜ਼ਤ ਅਤੇ ਸਰਬਦੀ ਦਾ ਦਰਜਾ ਮਿਲਿਆ ਪਰੰਤੂ ਔਰਤ ਨੂੰ ਨਹੀਂ ਮਿਲਿਆ। ਨਾ ਹੀ ਇਸ ਨੂੰ ਉਹ ਹੱਕ ਮਿਲੇ ਜਿਸ ਦੀ ਇਹ ਹੱਕਦਾਰ ਸੀ ਬਲਕਿ ਇਸ ਦੀ ਹੈਸੀਅਤ ਉਸ ਪਾਪੀ ਅਤੇ ਮੁਜਰਿਮ ਵਰਗੀ ਬਣਾ ਦਿੱਤੀ ਗਈ ਜਿਸ ਨੂੰ ਘਿਰਣਾ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ।

ਔਰਤ ਯਹੂਦੀਆਂ ਦੀ ਨਜ਼ਰ 'ਚ

ਯਹੂਦੀਆਂ ਦੀ ਗਿਣਤੀ ਉਹਨਾਂ ਧਰਮਾਂ ਵਿਚ ਹੁੰਦੀ ਹੈ ਜਿਹਨਾਂ ਨੇ ਨਾ ਸਿਰਫ਼ ਕੁਝ ਨੁਕਤਿਆਂ ਅਤੇ ਅਕੀਦਿਆਂ ਨੂੰ ਪੇਸ਼ ਕੀਤਾ ਹੈ ਬਲਕਿ ਉਸ ਦੀ ਨੀਂਹ ਜ਼ਿੰਦਗੀ ਦੇ ਕੁਝ ਮਸਲਿਆਂ ਸਬੰਧੀ ਵੀ ਹੈ। ਯਹੂਦੀਆਂ ਅਨੁਸਾਰ ਔਰਤ ਦੀ ਨਿਮਨਲਿਖਤ ਅਨੁਸਾਰ ਤਸਵੀਰ ਪੇਸ਼ ਕੀਤੀ ਹੈ।

ਮਰਦ ਇਕ ਸਾਫ਼-ਸੁਥਰੇ ਕਿਰਦਾਰ ਵਾਲਾ ਅਤੇ ਔਰਤ ਬਦ-ਕਿਰਦਾਰ ਅਤੇ ਮੱਕਾਰ ਹੈ। ਇਹਨਾਂ ਦੇ ਨਜ਼ਦੀਕ ਵਾਰਿਸ ਦੀ ਮੌਜੂਦਗੀ ਵਿਚ ਔਰਤ ਵਰਾਸਤ

109-ਇਸਲਾਮ ਵਿਚ ਔਰਤ ਦਾ ਸਥਾਨ