ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਲਾਹ ਤਆਲਾ ਜਿਸ ਆਦਮੀ ਨੂੰ ਕੁੜੀਆਂ ਦੇ ਕੇ ਇਮਤਿਹਾਨ ਵਿਚ ਪਾਵੇ ਅਤੇ ਉਹ ਉਹਨਾਂ ਨਾਲ ਵਧੀਆਂ ਸਲੂਕ ਕਰੇ ਤਾਂ ਉਹ ਉਸ ਦੇ ਲਈ ਨਰਕ ਤੋਂ ਬਚਾਓ ਦਾ ਜ਼ਰੀਆ ਬਣਨਗੀਆਂ।

ਆਪ (ਸ.) ਦਾ ਫ਼ਰਮਾਨ ਹੈ ਕਿ ਜਿਸ ਔਰਤ ਨੇ ਪੰਜੇ ਵੇਲਿਆਂ ਦੀ ਨਮਾਜ਼ ਪੜ੍ਹੀ, ਰਮਜ਼ਾਨ ਸ਼ਰੀਫ਼ ਦੇ ਰੋਜ਼ੇ ਰੱਖੇ ਅਤੇ ਆਪਣੇ ਆਪ ਨੂੰ ਬੁਰੇ ਕੰਮਾਂ ਤੋਂ ਬਚਾਇਆ ਭਾਵ ਅਸ਼ਲੀਲਤਾ ਨਹੀਂ ਕੀਤੀ ਅਤੇ ਆਪਣੇ ਪਤੀ ਦੀ ਆਗਿਆਕਾਰੀ ਰਹੀ ਅਤੇ ਉਹਨਾਂ ਦਾ ਕਿਹਾ ਮੰਨਿਆ ਅਜਿਹੀ ਔਰਤ ਨੂੰ ਅਖ਼ਤਿਆਰ ਹੈ (ਕਿ ਉਹ) ਜੰਨਤ ਵਿਚ ਜਿਸ ਦਰਵਾਜ਼ੇ ਤੋਂ ਚਾਹੇ ਦਾਖ਼ਲ ਹੋ ਜਾਵੇ।(ਤਿਬਰਾਨੀ)

ਔਰਤ ਦੇ ਦੋ ਪਰਦੇ ਹਨ ਪਹਿਲਾ ਪਤੀ ਦੂਜਾ ਕਬਰ ਦੋਵਾਂ 'ਚੋਂ ਜ਼ਿਆਦਾ ਪਰਦੇ ਵਾਲੀ ਚੀਜ਼ ਕਬਰ ਹੈ।

(ਬਿਹਕੀ)

ਜਿਹੜੀ ਔਰਤ ਮਰ ਗਈ ਉਸਦਾ ਪਤੀ ਉਸਦੇ ਜੀਵਨ 'ਚ ਉਸ ਨਾਲ ਖ਼ੁਸ਼ ਰਿਹਾ ਉਹ ਨਿਸੰਦੇਹ ਜੰਨਤ 'ਚ ਦਾਖ਼ਲ ਹੋਵੇਗੀ।

(ਇਬਨ-ਏ-ਮਾਜਾ)

ਇਕ ਕਾਲੀ ਅਤੇ ਨਿਕੰਮੀ ਪਰੰਤੂ ਦੀਨਦਾਰ ਔਰਤ ਬੇ-ਦੀਨ ਅਤੇ ਖ਼ੂਬਸੂਰਤ ਔਰਤ ਨਾਲੋਂ ਵਧੀਆ ਹੈ।

(ਇਬਨ-ਏ-ਮਾਜਾ)

ਆਪ ਦਾ ਫ਼ਰਮਾਨ ਹੈ ਕਿ ਜਿਸ ਆਦਮੀ ਨੂੰ ਚਾਰ ਚੀਜ਼ਾਂ ਮਿਲ ਗਈਆਂ ਸਮਝੋ ਉਸਨੂੰ ਦੀਨ-ਦੁਨੀਆ ਦੀ ਭਲਾਈ ਮਿਲ ਗਈ, ਸ਼ੁਕਰ ਕਰਨ ਵਾਲਾ ਦਿਲ, ਰੱਬ ਦਾ ਜ਼ਿਕਰ ਕਰਨ ਵਾਲੀ ਜ਼ੁਬਾਨ, ਸਬਰ ਕਰਨ ਵਾਲਾ ਸਰੀਰ ਅਤੇ ਨੇਕ ਪਤਨੀ ਜਿਹੜੀ ਆਪਣੇ ਮਾਲ ਅਤੇ ਨਫ਼ਸ ਵਿਚ ਪਤੀ ਲਈ ਕੋਈ ਪਾਪ ਨਹੀਂ ਕਰਦੀ।

(ਤਿਬਰਾਨੀ)

ਸ਼ਾਦੀ/ਵਿਆਹ ਦਾ ਧਾਰਮਿਕ ਮਕਸਦ

ਇਸਲਾਮੀ ਕਾਨੂੰਨ ਅਨੁਸਾਰ ਸ਼ਾਦੀ ਦਾ ਪਹਿਲਾ ਮੰਤਵ ਅਖ਼ਲਾਕ ਦੀ ਹਿਫ਼ਾਜ਼ਤ ਕਰਨਾ ਹੈ ਕਿਉਂਕਿ ਇਸਲਾਮ ਜ਼ਿਲ੍ਹਾ (ਫ਼ੋਰਨੀਕੇਸ਼ਨ) ਨੂੰ ਹਰਾਮ ਦੱਸਦਾ ਹੈ। ਮਰਦ ਅਤੇ ਔਰਤ ਦੇ ਅਜਿਹੇ ਪਾਕ-ਸਾਫ਼ ਰਿਸ਼ਤਿਆਂ ਨੂੰ ਕਾਇਮ ਕਰਨ ਲਈ ਮਜਬੂਰ ਕਰਦਾ ਹੈ ਜਿਸ ਨਾਲ ਅਖ਼ਲਾਕ ਅਤੇ ਕਿਰਦਾਰ ਨੂੰ ਬੇਕਾਰ ਅਤੇ ਅਸ਼ਲੀਲਤਾ ਦੇ ਕੰਮਾਂ ਤੋਂ ਬਚਾਇਆ ਜਾਵੇ, ਤਹਿਜ਼ੀਬ ਯਾਫ਼ਤਾ ਅਤੇ ਸਾਫ਼-ਸੁਥਰਾ ਮਾਹੌਲ ਬਣਾਇਆ ਜਾਵੇ, ਹਰ ਕਿਸਮ ਦੀ ਬੁਰਾਈ ਅਤੇ ਸ਼ਰਾਰਤ ਤੋਂ ਬਚਿਆ ਜਾਵੇ, ਇਹੋ ਇਸਲਾਮ ਦਾ ਸੁਨਹਿਰਾ ਅਸੂਲ ਹੈ। ਇਸ ਚੀਜ਼ ਨੂੰ ਮੁੱਖ ਰਖਦਿਆਂ ਕੁਰਆਨ ਮਜੀਦ ਵਿਚ ਨਿਕਾਹ ਲਈ ਸ਼ਬਦ 'ਅਹਿਸਾਨ' (ਕਿਲ੍ਹਾਬੰਦੀ) ਆਇਆ

115-ਇਸਲਾਮ ਵਿਚ ਔਰਤ ਦਾ ਸਥਾਨ