ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਤੈਅ ਕੀਤਾ ਗਿਆ ਹੈ ਕਿ ਸਖ਼ਤ ਸੱਟ ਨਾ ਹੋਵੇ। ਇੱਥੋਂ ਤੱਕ ਕਿ ਉਹ ਆਗਿਆਕਾਰ ਬਣ ਜਾਵੇ।

ਹਜ਼ਰਤ ਸੁਝਿਆਨ ਸੌਰੀ (ਰਜ਼ੀ.) ਦਾ ਕਥਨ ਹੈ ਕਿ ਜੇਕਰ ਔਰਤ ਨਸੀਹਤ ਸਵੀਕਾਰ ਨਾ ਕਰੇ ਤਾਂ ਉਸ ਨੂੰ ਬੰਨ੍ਹ ਕੇ ਘਰ ਵਿਚ ਰੱਖਿਆ ਜਾਵੇ। ਪਰ ਇਹ ਗੱਲ ਚੇਤੇ ਰਹੇ ਕਿ ਇਸਲਾਮੀ ਕਾਨੂੰਨ ਨੇ ਜਿਹੜਾ ਮਰਦ ਵਲੋਂ ਔਰਤਾਂ ਨੂੰ ਨਸੀਹਤ ਕਰਨ, ਔਰਤ ਨੂੰ ਆਪਣੇ ਬਿਸਤਰ ਤੋਂ ਵੱਖਰਾ ਕਰਨ, ਆਗਿਆਕਾਰੀ ਨਾ ਕਰਨ 'ਤੇ ਮਾਰਨ ਦਾ ਅਖ਼ਤਿਆਰ ਦਿੱਤਾ ਗਿਆ, ਉਸ ਦੇ ਨਾਲੋ-ਨਾਲ ਆਪ ਦਾ ਇਹ ਵੀ ਫ਼ਰਮਾਨ ਚੇਤੇ ਰਹੇ ਕਿ ਸਜ਼ਾ ਉਸ ਅਵੱਗਿਆ 'ਤੇ ਦਿੱਤੀ ਜਾ ਸਕਦੀ ਹੈ ਜੋ ਮਰਦ ਦੇ ਜਾਇਜ਼ ਹੱਕਾਂ ਦੇ ਸਬੰਧ 'ਚ ਹੋਵੇ। ਇਹ ਨਹੀਂ ਕਿ ਹਰੇਕ ਝੂਠੇ-ਗ਼ਲਤ ਕੰਮਾਂ ਦੀ ਆਗਿਆਕਾਰੀ ਕੀਤੀ ਜਾਵੇ।

ਪਤੀ ਆਪਣੀ ਪਤਨੀ ਤੋਂ ਅਜਿਹੀ ਕਠੋਰ ਸੇਵਾ ਨਹੀਂ ਲੈ ਸਕਦਾ ਜਿਸ ਨਾਲ ਉਸ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੋਵੇ ਜਾਂ ਪੈਣ ਦਾ ਡਰ ਹੋਵੇ। ਪਤੀ ਲਈ ਚਾਹੀਦਾ ਹੈ ਕਿ ਆਪਣੀ ਪਤਨੀ ਨੂੰ ਖੂਬਸੂਰਤ ਅਤੇ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰੇ। ਅਜਿਹਾ ਕੰਮ ਜਾਂ ਰੁਝੇਵਾਂ ਜੋ ਔਰਤ ਦੀ ਸਿਹਤ ਲਈ ਹਾਨੀਕਾਰਕ ਸਿੱਧ ਹੁੰਦਾ ਹੋਵੇ, ਸੰਕੋਚ ਕਰੇ।

ਪਤੀ ਲਈ ਅਖ਼ਤਿਆਰ ਹੈ ਕਿ ਪਤਨੀ ਨੂੰ ਅਜਿਹੇ ਕੰਮਾਂ ਤੋਂ ਰੋਕੇ ਜੋ ਰੋਜ਼ੀ-ਰੋਟੀ ਕਮਾਉਣ ਲਈ ਅਪਨਾਏ ਜਾਂਦੇ ਹਨ। ਇਹ ਜ਼ਿੰਮੇਦਾਰੀ ਮਰਦ ਦੀ ਹੈ ਕਿ ਉਹ ਕਮਾਵੇ ਅਤੇ ਪਤਨੀ ਅਤੇ ਬਾਲ-ਬੱਚਿਆਂ ਨੂੰ ਖੁਆਏ। ਜੇਕਰ ਪਤਨੀ ਸਵਾਬ ਦੀ ਨੀਯਤ ਨਾਲ ਕੋਈ ਜਾਇਜ਼ ਧੰਦਾ ਅਪਨਾਉਂਦੀ ਹੈ ਤਾਂ ਮਰਦ ਉਸ ਨੂੰ ਰੋਕਣ ਦਾ ਅਧਿਕਾਰ ਰਖਦਾ ਹੈ। ਮਰਦ ਉਸ ਦੇ ਸਾਰੇ ਖ਼ਰਚਿਆਂ ਦਾ ਜ਼ਿੰਮੇਦਾਰ ਹੈ।ਜੇਕਰ ਮਰਦ ਇਸ (ਸਥਿਤੀ) ਪੋਜ਼ੀਸ਼ਨ ਵਿਚ ਨਹੀਂ ਹੈ ਤਾਂ ਔਰਤ ਨੂੰ ਜ਼ਿੰਦਗੀ ਦੇ ਨਿਰਵਾਹ ਲਈ ਆਗਿਆ ਦੇ ਸਕਦਾ ਹੈ। (ਅਲ ਬਹਿਰੁਰ ਰਾਇਕ ਜਿਲਦ ਚੌਥੀ ਪੰਨਾ ਨੰ. 196)

ਮਰਦਾਂ ਨੂੰ ਇਸ ਗੱਲ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ ਕਿ ਆਪਣੀਆਂ ਪਤਨੀਆਂ ਨੂੰ ਬਾਹਰ ਜਾਣ ਤੋਂ ਰੋਕ ਸਕਦੇ ਹਨ।

ਇਸਲਾਮੀ ਕਾਨੂੰਨ ਅਨੁਸਾਰ ਔਰਤਾਂ ਦੇ ਹੱਕ

ਇਸਲਾਮ ਤੋਂ ਪਹਿਲਾਂ ਔਰਤ ਦੇ ਹੱਕ ਖ਼ਤਮ ਕੀਤੇ ਜਾ ਰਹੇ ਸਨ। ਅਜੋਕੇ ਸਮੇਂ 'ਚ ਇਸ ਬਾਰੇ ਸੋਚਣਾ ਕਠਿਨ ਜਾਪਦਾ ਹੈ। ਪਤੀ ਦੀ ਵਿਰਾਸਤ ਵਿਚ ਉਸਨੂੰ ਸਿਵਾਏ ਨਾ-ਉਮੀਦੀ ਦੇ ਕੁੱਝ ਵੀ ਹਾਸਿਲ ਨਹੀਂ ਹੁੰਦਾ ਸੀ। ਰੋਜ਼ੇ ਦੀ ਹਾਲਤ ਵਿਚ

121-ਇਸਲਾਮ ਵਿਚ ਔਰਤ ਦਾ ਸਥਾਨ