ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(6) ਔਰਤ ਪਸਲੀ ਤੋਂ ਪੈਦਾ ਹੋਈ ਹੈ ਜੇਕਰ ਸਿੱਪੀ ਕਰੋਗੇ ਤਾਂ ਟੁੱਟ ਜਾਵੇਗੀ ਇਸ ਲਈ ਮੁਹੱਬਤ ਅਤੇ ਚੰਗੇ ਸਲੂਕ ਨਾਲ ਜ਼ਿੰਦਗੀ ਗੁਜ਼ਾਰੋ।

(ਇਬਨ-ਏ-ਹਬਾਨ)

(7) ਮੈਂ ਤੁਹਾਨੂੰ ਔਰਤਾਂ ਦੇ ਹੱਕ ਵਿਚ ਵਸੀਅਤ ਕਰਦਾ ਹਾਂ ਕਿ ਔਰਤਾਂ ਦੇ ਨਾਲ ਭਲਾਈ ਦਾ ਸਲੂਕ ਕਰਨਾ, ਇਹੋ ਤੁਹਾਡੇ ਲਈ ਚੰਗਾ ਹੈ। ਤੁਹਾਨੂੰ ਸਿਰਫ਼ ਇੱਕੋ ਅਧਿਕਾਰ ਦਿੱਤਾ ਗਿਆ ਹੈ ਜੇਕਰ ਔਰਤਾਂ ਕੋਈ ਪਾਪ ਜਾਂ ਬੁਰਾ ਕੰਮ ਕਰ ਬੈਠਣ ਤਾਂ ਤੁਸੀਂ ਉਹਨਾਂ ਨੂੰ ਬਿਸਤਰੇ ਤੋਂ ਵੱਖਰੇ ਕਰ ਸਕਦੇ ਹੋ। ਹਲਕੀ-ਫੁਲਕੀ ਕੁੱਟ-ਮਾਰ ਵੀ ਕਰ ਸਕਦੇ ਹੋ। ਜੇਕਰ ਉਹ ਤੁਹਾਡੀਆਂ ਆਗਿਆਕਾਰ ਬਣ ਜਾਣ ਤਾਂ ਫਿਰ ਉਹਨਾਂ ਨੂੰ ਕੋਈ ਵੀ ਤਕਲੀਫ਼ ਨਾ ਦੇਵੋ। ਤੁਹਾਡਾ ਉਹਨਾਂ 'ਤੇ ਹੱਕ ਹੈ ਅਤੇ ਉਹਨਾਂ ਦਾ ਤੁਹਾਡੇ 'ਤੇ ਹੱਕ ਹੈ। ਤੁਹਾਡਾ ਹੱਕ ਇਹ ਹੈ ਕਿ ਤੁਹਾਡੇ ਬਿਸਤਰੇ 'ਤੇ ਕਿਸੇ ਹੋਰ ਨੂੰ ਨਾ ਆਉਣ ਦੇਣ। ਉਹਨਾਂ ਦਾ ਹੱਕ ਇਹ ਹੈ ਕਿ ਉਹਨਾਂ ਨੂੰ ਵਧੀਆ ਰੋਜ਼ੀ-ਰੋਟੀ ਅਤੇ ਕੱਪੜਾ ਪਹਿਨਾਓ।

(ਤਿਰਮਜ਼ੀ)

(8) ਘਰ ਦੇ ਸਾਰੇ ਖ਼ਰਚਿਆਂ ਦਾ ਬੋਝ ਮਰਦ ਦੇ ਜ਼ਿੰਮੇ ਹੈ। ਇਸ ਲਈ ਪਤਨੀ ਨੂੰ ਹੱਕ ਹਾਸਿਲ ਹੈ ਕਿ ਉਹ ਪਤੀ ਦੇ ਮਾਲ ਨੂੰ ਜਾਇਜ਼ ਖ਼ਰਚਿਆਂ ਲਈ ਇਸਤੇਮਾਲ ਕਰੋ। ਜੇਕਰ ਪਤੀ ਤੰਗੀ ਦੇਵੇ ਤਾਂ ਜ਼ਰੂਰਤ ਅਨੁਸਰ ਉਸ ਦੇ ਮਾਲ 'ਚੋਂ ਕੁੱਝ ਮਾਲ ਲੈ ਲਵੇ। ਜੇਕਰ ਉਹ (ਪਤੀ) ਖ਼ਰਚਿਆਂ ਦੇ ਸਾਰੇ ਦਰਵਾਜ਼ੇ ਬੰਦ ਕਰ ਦੇਵੇ ਤਾਂ ਅਦਾਲਤ 'ਚ ਆਪਣੀ ਰੋਜ਼ੀ-ਰੋਟੀ ਦੇ ਮੁਤਾਲਬੇ ਲਈ ਇਨਸਾਫ਼ ਦੀ ਮੰਗ ਕਰੇ। ਜੇਕਰ ਪਤੀ ਖ਼ਰਚਿਆਂ ਦੀ ਅਦਾਇਗੀ ਤੋਂ ਇਨਕਾਰ ਕਰ ਦੇਵੇ ਤਾਂ ਪਤਨੀ ਨੂੰ ਅਧਿਕਾਰ ਹੈ ਕਿ ਉਹ ਤਲਾਕ (ਵੱਖਰੇ ਰਹਿਣ ਲਈ) ਅਦਾਲਤ 'ਚ ਜਾਵੇ। ਤਲਾਕ ਹੋਣ ਦੀ ਹਾਲਤ 'ਚ ਪਤੀ ਨੂੰ ਪਤਨੀ ਦਾ ਮਹਿਰ ਅਦਾ ਕਰਨਾ ਹੋਵੇਗਾ। ਜੇਕਰ ਪਤਨੀ ਮੁਆਫ਼ ਕਰ ਦੇਵੇ ਤਾਂ ਵੱਖਰੀ ਗੱਲ ਹੈ।

123-ਇਸਲਾਮ ਵਿਚ ਔਰਤ ਦਾ ਸਥਾਨ