ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਕਾਹ ਲਈ ਸਭ ਤੋਂ ਵਧੀਆ ਕੰਮ

(1) ਚੰਗੀ ਗੱਲ ਇਹ ਹੈ ਕਿ ਨਿਕਾਹ ਜੁਮੇਂ ਵਾਲੇ ਦਿਨ ਹੋਵੇ।

(2) ਔਰਤ ਨਿਕਾਹ ਵਿਚ ਆਪ ਸ਼ਰੀਕ ਨਾ ਹੋਵੇ ਬਲਕਿ ਉਸ ਦਾ ਵਲੀ (ਬਾਪ, ਭਰਾ ਆਦਿ) ਹੋਵੇ ਜਿਹੜਾ ਨੇਕੋਕਾਰ ਅਤੇ ਨੇੜਲਾ ਰਿਸ਼ਤੇਦਾਰ। ਗਵਾਹ ਵੀ ਨੇਕ ਅਤੇ ਭਰੋਸੇਯੋਗ ਹੋਵੇ।

(3) ਔਰਤ ਅਜਿਹੇ ਆਦਮੀ ਨੂੰ ਪਸੰਦ ਕਰੇ ਜਿਹੜਾ ਦੀਨਦਾਰ ਅਤੇ ਦੀਨ 'ਤੇ ਕਾਇਮ ਰਹਿਣ ਵਾਲਾ ਹੋਵੇ। ਪਾਪੀ ਅਤੇ ਬੇ-ਦੀਨ ਨਾਲ ਸ਼ਾਦੀ ਨਾ ਕਰੇ।

(4) ਚੰਗੀ ਬੋਲਵਾਣੀ, ਚੰਗੇ ਸੁਭਾਅ ਵਾਲੇ ਅਤੇ ਸਹੂਲਤ ਦੇਣ ਵਾਲੇ ਆਦਮੀ ਦੀ ਚੋਣ ਕਰੇ।

(5) ਅਜਿਹਾ ਮਾਲਦਾਰ ਜਿਹੜਾ ਕੰਜੂਸ ਅਤੇ ਲਾਲਚੀ ਹੋਵੇ। ਅਜਿਹਾ ਆਦਮੀ ਜਿਹੜਾ ਨਿਤਾ ਪ੍ਰਤੀ ਗੁਜ਼ਾਰਾ ਚਲਾ ਸਕੇ, ਅਜਿਹੇ ਆਦਮੀ ਨਾਲ ਨਿਕਾਹ ਨਾ ਕਰੇ।

ਨਿਕਾਹ ਸਬੰਧੀ ਨਾ-ਪਸੰਦ ਗੱਲਾਂ

ਵਧੀਆ ਗੱਲ ਹੈ ਕਿ ਨਿਕਾਹ ਮਸਜਿਦ ਵਿਚ ਕਰਵਾਇਆ ਜਾਵੇ। ਜੇਕਰ ਨਾ ਹੋ ਸਕੇ ਤਾਂ ਲੜਕੇ ਜਾਂ ਲੜਕੀ ਦੇ ਘਰ 'ਚ ਵੀ ਨਿਕਾਹ ਹੋ ਸਕਦਾ ਹੈ। ਨਿਕਾਹ ਵੇਲੇ ਲੜਕੀ ਦੇ ਘਰ ਬਰਾਤ ਲੈ ਜਾਣ ਦੀ ਰਸਮ, ਸਿਹਰਾ ਅਤੇ ਜੋੜੇ ਦੀ ਰਸਮ, ਮਰਦ ਨੂੰ ਅੰਗੂਠੀ ਪਹਿਨਾਉਣ ਦੀ ਰਸਮ, ਵਾਜਾ ਬਜਾਉਣ ਅਤੇ ਮੂਵੀ ਬਣਾਉਣ ਦੀ ਰਸਮ ਆਦਿ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕਿਉਂ ਕਿ ਇਹ ਸਾਰੀਆਂ ਰਸਮਾਂ ਮਨੁੱਖ ਨੂੰ ਤਬਾਹੀ ਦੇ ਰਸਤੇ ਵੱਲ ਲੈ ਜਾਣ ਵਾਲੀਆਂ ਹਨ। ਸ਼ਾਦੀ ਜਿੰਨੀ ਸਾਦਾ ਹੋਵੇਗੀ, ਜ਼ਿੰਦਗੀ ਵਿਚ ਅਮਨ ਸ਼ਾਂਤੀ ਰਹਿਣ ਦੀ ਉਮੀਦ ਹੈ।

ਨਿਕਾਹ ਲਈ ਬੁਲਾਵਾ ਭੇਜਣਾ

ਇਸਲਾਮ ਵਿਚ ਨਿਕਾਹ ਦੇ ਸਮੇਂ ਆਪਣੇ ਅਜ਼ੀਜ਼ਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਬੁਲਾਉਣਾ ਜ਼ਰੂਰੀ ਨਹੀਂ ਹੈ ਪਰੰਤੂ ਇਸ ਨੂੰ ਆਪ (ਸ.) ਨੇ ਪਸੰਦ ਫ਼ਰਮਾਇਆ ਹੈ। ਹਜ਼ਰਤ ਮੁਹੰਮਦ (ਸ.) ਨੇ ਹਜ਼ਰਤ ਫ਼ਾਤਿਮਾ (ਰਜ਼ੀ.) ਦੇ ਨਿਕਾਹ ਸਮੇਂ ਹਜ਼ਰਤ ਅਨਸ (ਰਜ਼ੀ.) ਨੂੰ ਫ਼ਰਮਾਇਆ ਸੀ ਕਿ ਜਾਓ, ਅਬੂ ਬਕਰ (ਰਜ਼ੀ.) ਉਮਰ (ਰਜ਼ੀ, ਉਸਮਾਨ (ਰਜ਼ੀ.) ਜ਼ੁਬੈਰ (ਰਜ਼ੀ.) ਅਤੇ ਅਨੁਸਾਰ (ਸਹਾਇਤਾ ਕਰਨ ਵਾਲੇ ਭਾਵ ਮਦੀਨਾ ਵਾਲਿਆਂ) ਕੁੱਝ ਬੰਦਿਆਂ ਨੂੰ ਬੁਲਾ ਲੈ ਆਓ।

127-ਇਸਲਾਮ ਵਿਚ ਔਰਤ ਦਾ ਸਥਾਨ