ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਖੇ ਹਿਜਰਤ ਕਰ ਜਾਣ ਦਾ ਆਦੇਸ਼ ਦੇ ਦਿੱਤਾ। ਇਹਨਾਂ ਹਿਜਰਤ ਕਰਨ ਵਾਲਿਆਂ ਵਿੱਚ ਉਸਮਾਨ ਬਿਨ ਅੱਫ਼ਾਨ, ਇਹਨਾਂ ਦੀ ਪਤਨੀ ਰੁਕੱਯਾ, ਅਬੂ ਹੁਸ਼ੈਫ਼ਾ ਅਤੇ ਇਹਨਾਂ ਦੀ ਪਤਨੀ, ਜ਼ੁਬੈਰ, ਮਸਅਬ ਬਿਨ ਉਮੈਰ ਆਦਿ ਨੇ ਹਬਸ਼ਾ ਵੱਲ ਹਿਜਰਤ ਕੀਤੀ, ਹੌਲੀ ਹੌਲੀ ਇਹ ਸੰਖਿਆ ਤਿੰਨ ਸੌ ਤੱਕ ਪਹੁੰਚ ਗਈ।ਉਸ ਵੇਲੇ ਇਹ ਗੱਲ ਆਮ ਸੀ ਕਿ ਜਿਹੜਾ ਬੰਦਾ ਇਸਲਾਮ ਲੈ ਆਉਂਦਾ ਉਸ ਦਾ ਮਜ਼ਾਕ ਉਡਾਉਂਦੇ ਅਤੇ ਤਕਲੀਫ਼ ਦਿੰਦੇ ਸਨ।

ਹਮਜ਼ਾ (ਰ.) ਦਾ ਇਸਲਾਮ ਲੈ ਆਉਣਾ

ਇੱਕ ਦਿਨ ਹਜ਼ੂਰ ਸਫ਼ਾ ਪਹਾੜੀ ਵੱਲ ਤਸ਼ਰੀਫ਼ ਰਖਦੇ ਸਨ, ਅਬੂ ਜਹਿਲ ਉਸ ਪਾਸਿਓਂ ਲੰਘਿਆ, ਹਜ਼ੂਰ ਨੂੰ ਬੁਰਾ ਭਲਾ ਕਹਿਣ ਲੱਗਿਆ ਅਤੇ ਇਸਲਾਮ ਦੀ ਤੌਹੀਨ ਕਰਨ ਲੱਗਿਆ। ਆਪ ਸਬਰ ਨਾਲ ਅਬੂ ਜਹਿਲ ਦੀਆਂ ਗੱਲਾਂ ਸੁਣੀ ਜਾਂਦੇ ਸਨ। ਇਸ ਪਿੱਛੋਂ ਅਬੂ ਜਹਿਲ ਕਾਅਬੇ ਵੱਲ ਆ ਗਿਆ, ਆਪ ਵੀ ਕਾਅਬੇ ਵੱਲ ਆ ਗਏ, ਇਹ ਸਾਰਾ ਵਾਕਿਆ ਅਬਦੁੱਲਾਹ ਬਿਨ ਜਦਆਨ ਦੀ ਸੇਵਕਾ ਸੁਣ ਰਹੀ ਸੀ ਜਿਸ ਨੇ ਸਾਰੀ ਗੱਲ ਹਮਜ਼ਾ (ਆਪ ਦੇ ਚਾਚਾ) ਨੂੰ ਦੱਸ ਦਿੱਤੀ। ਗੁੱਸੇ ਆ ਕੇ ਅਬੂ ਜਹਿਲ ਦੀ ਤਲਾਸ਼ ਕੀਤੀ, ਉਸ ਵੇਲੇ ਇਹ ਕੁਰੈਸ਼ ਦੇ ਇਕੱਠ ਵਿੱਚ ਬੈਠਿਆ ਹੋਇਆ ਸੀ। ਹਮਜ਼ਾ ਨੇ ਆਉਂਦੇ। ਹੀ ਅਬੂ ਜਹਿਲ ਨੂੰ ਵਾਲਾਂ ਤੋਂ ਘੜੀਸਿਆ ਅਤੇ ਕਿਹਾ ਕਿ ਮੁਹੰਮਦ (ਸ) ਨੂੰ ਬੁਰਾ ਭਲਾ ਕਹਿੰਦਾ ਹੈ। ਜਦੋਂ ਕਿ ਮੈਂ ਵੀ ਇਸਲਾਮ ਕਬੂਲ ਕਰ ਲਿਆ ਹੈ। ਹਮਜ਼ਾ ਹਜ਼ੂਰ (ਸ) ਕੋਲ ਪਹੁੰਚੇ ਕਿਹਾ ਕਿ ਤੁਸੀਂ ਇਸ ਤੋਂ ਖ਼ੁਸ਼ ਹੋ ਕਿ ਜਿਹੜਾ ਮੈਂ ਹੁਣੇ ਅਬੁ ਜਹਿਲ ਨਾਲ ਕੀਤਾ ਹੈ। ਆਪ ਨੇ ਫ਼ਰਮਾਇਆ ਕਿ ਮੈਂ ਉਸ ਵੇਲੇ ਖ਼ੁਸ਼ ਹੋਵਾਂਗਾ ਜਦੋਂ ਤੁਸੀਂ ਇਸਲਾਮ ਕਬੂਲ ਕਰ ਲਵੋਗੇ। ਹਮਜ਼ਾ ਨੇ ਉਸੇ ਵੇਲੇ ਇਸਲਾਮ ਕਬੂਲ ਕਰ ਲਿਆ ਜਿਸ ਨਾਲ ਵਿਰੋਧੀ ਬਹੁਤ ਫ਼ਿਕਰਮੰਦ ਹੋਏ।

ਉਮਰ (ਰਜ਼ੀ.) ਦਾ ਇਸਲਾਮ

ਹਜ਼ਰਤ ਹਮਜ਼ਾ ਤੋਂ ਬਾਅਦ ਹਜ਼ਰਤ ਉਮਰ ਇਸਲਾਮ ਲੈ ਆਏ। ਇਹਨਾਂ ਦੇ ਇਸਲਾਮ ਲੈ ਆਉਣ ਦਾ ਕਾਰਨ ਇਹਨਾਂ ਦੀ ਭੈਣ ਫ਼ਾਤਿਮਾ ਅਤੇ ਇਹਨਾਂ ਪਤੀ ਸਈਦ ਬਣੇ। ਜਦੋਂ ਇਹਨਾਂ (ਉਮਰ) ਨੂੰ ਆਪਣੀ ਭੈਣ ਬਾਰੇ ਪਤਾ ਚੱਲਿਆ ਤਾਂ ਉਸ ਕੋਲ ਆਏ ਅਤੇ ਉਸ ਨੂੰ ਏਨਾ ਮਾਰਿਆ ਕਿ ਖ਼ੂਨ ਵਗਣ

13-ਇਸਲਾਮ ਵਿਚ ਔਰਤ ਦਾ ਸਥਾਨ