ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਕੇ ਦਾ ਨਾ ਭਾਵ ਏਨੇ ਰੁਪਏ, ਏਨੇ ਡਾਲਰ ਜਾਂ ਏਨੇ ਰਿਆਲ ਜਾਂ ਏਨਾ ਸੌਨਾ ਜਾਂ ਏਨੀ ਚਾਂਦੀ ਜਾਂ ਏਨੀ ਜ਼ਮੀਨ ਜਾਂ ਅਨਾਜ ਦਾ ਸਪੱਸ਼ਟ ਤੌਰ ਤੇ ਜ਼ਿਕਰ ਕਰਨਾ ਜ਼ਰੂਰੀ ਹੈ।

ਨਿਕਾਹ

ਨਿਕਾਹ ਮਾਲਿਕ ਦੀਆਂ ਹੋਰ ਨਿਅਮਤਾਂ ਵਾਂਗ ਬਹੁਤ ਵੱਡੀ ਨਿਆਮਤ ਹੈ। ਜਿਸ ਵਿਚ ਦੁਨੀਆ ਆਖ਼ਿਰਤ ਦੇ ਬਹੁਤ ਸਾਰੇ ਲਾਭ ਛੁਪੇ ਹੋਏ ਹਨ। ਜਿਸ ਨੂੰ ਮਨੁੱਖੀ ਜ਼ਰੂਰਤ ਦਾ ਦਰਜਾ ਹਾਸਲ ਹੈ। ਜਿਸ ਨਾਲ ਛੋਟੇ-ਵੱਡੇ ਪਾਪਾਂ ਤੋਂ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਨੀਯਤ ਦੇ ਖ਼ਰਾਬ ਹੋਣ ਅਤੇ ਦਿਲ ਦੇ ਡੋਲਣ ਤੋਂ ਵੀ ਬਚਿਆ ਜਾ ਸਕਦਾ ਹੈ। ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਨਿਕਾਹ ਜ਼ਹਿਨੀ ਸੁੱਖ ਸ਼ਾਂਤੀ ਦਾ ਕਾਰਨ ਹੈ। ਪਤੀ-ਪਤਨੀ ਦਾ ਆਪਸ 'ਚ ਪਿਆਰ-ਮੁਹੱਬਤ ਨਾਲ ਬੈਠਣਾ, ਹਾਸਾ-ਮਜ਼ਾਕ ਕਰਨਾ ਅਤੇ ਗੱਲਾਂ-ਬਾਤਾਂ ਕਰਨੀਆਂ ਵੀ ਨਫ਼ਲੀ ਇਬਾਦਤ ਤੋਂ ਘੱਟ ਨਹੀਂ ਹਨ।

ਨਿਕਾਹ ਦੇ ਅਰਥ

ਨਿਕਾਹ ਦੇ ਅਰਥ ਆਪਸ 'ਚ ਮਿਲਣ ਦੇ ਹਨ। ਨਿਕਾਹ ਇਕ ਅਜਿਹਾ ਮਾਮਲਾ ਹੈ ਜਿਸ ਦੇ ਰਾਹੀਂ ਇਕ ਮਰਦ ਅਤੇ ਔਰਤ ਦੇ ਦਰਮਿਆਨ ਆਪਸੀ ਸਬੰਧ ਅਤੇ ਹੱਕ ਮੁਕੱਰਰ ਕੀਤੇ ਜਾਂਦੇ ਹਨ। ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਦੇ ਨਾਲ ਵਧੀਆ ਸਲੂਕ, ਆਪਸੀ ਮਿਲਵਰਤਣ, ਉਹਨਾਂ ਵਿਚਕਾਰ ਹੱਦਾਂ, ਮੁਹੱਬਤ, ਮਿਹਰਬਾਨੀ, ਹਮਦਰਦੀ, ਰਹਿਮ-ਦਿਲੀ ਅਤੇ ਹੱਕਾਂ ਦੀ ਅਦਾਇਗੀ ਦੀ ਸ਼ੁਰੂਆਤ ਹੁੰਦੀ ਹੈ। ਇਨਸਾਨ ਇਹਨਾਂ ਮਨੁੱਖੀ ਸਬੰਧਾਂ ਦੇ ਕਾਇਮ ਹੋ ਜਾਣ ਨਾਲ ਬੇਸ਼ਰਮੀ, ਬੇਹਯਾਈ ਤੋਂ ਬਚਦਾ ਹੈ ਅਤੇ ਜ਼ੁਲਮ ਜ਼ਿਆਦਤੀ ਕਰਨ ਤੋਂ ਸੰਕੋਚ ਕਰਦਾ ਹੈ। ਇਸਲਾਮੀ ਸ਼ਰੀਅਤ ਨੇ ਇਹਨਾਂ ਹੱਕਾਂ ਨੂੰ ਅਦਾ ਕਰਨ 'ਤੇ ਜੋ ਸਵਾਬ (ਬਦਲਾ) ਦੱਸਿਆ ਹੈ ਉਸ ਦਾ ਹੱਕਦਾਰ ਬਣਦਾ ਹੈ। ਨਿਕਾਹ ਮਰਦ ਔਰਤ ਵਿਚਕਾਰ ਇਕ ਅਜਿਹਾ ਪਾਕ ਰਿਸ਼ਤਾ ਹੈ ਜਿਸ ਵਿਚ ਇਕ ਵਿਸ਼ੇਸ਼ ਵਿਅਕਤੀ ਤੋਂ ਬਗੈਰ ਕਿਸੇ ਹੋਰ ਦੀ ਸਾਂਝੀਵਾਲਤਾਂ ਇਸਲਾਮ ਨੇ ਉੱਕਾ ਹੀ ਪਸੰਦ ਨਹੀਂ ਫ਼ਰਮਾਈ। ਅਜ਼ਾਦ ਔਰਤ ਦਾ ਕੋਈ ਮਾਲਕ ਨਹੀਂ ਹੁੰਦਾ। ਨਿਕਾਹ ਦਾ ਮੰਤਵ ਮਰਦ ਔਰਤ ਦਰਮਿਆਨ ਇਕ ਪਾਕ ਰਿਸ਼ਤਾ ਨਿਯੁਕਤ ਕਰਕੇ ਇਕ ਚੰਗੇ ਸਮਾਜ ਦੀ ਉਸਾਰੀ ਕਰਨਾ ਹੈ। ਇਸਲਾਮ ਅਨੁਸਾਰ ਉਹੀ ਔਰਤ ਜਿਸ ਨਾਲ ਉਸ ਦਾ ਨਿਕਾਹ ਕੀਤਾ ਗਿਆ ਹੈ, ਉਸ ਲਈ ਜਾਇਜ਼ ਹੈ। ਔਰਤ ਨੂੰ ਉਸੇ ਵਿਅਕਤੀ ਨਾਲ ਗੁਜ਼ਾਰਾ ਕਰਨ

130-ਇਸਲਾਮ ਵਿਚ ਔਰਤ ਦਾ ਸਥਾਨ