ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਹਿਦਾਇਤ ਕੀਤੀ ਗਈ ਹੈ। ਇਸਲਾਮ ਨੇ ਇਸ ਮਰਦ ਔਰਤ ਦੇ ਪਾਕ ਰਿਸ਼ਤੇ ਨੂੰ ਸਦਾ ਲਈ ਕਾਇਮ ਰੱਖਣ ਲਈ ਮਰਦ ਲਈ ਹੁਕਮ ਦਿੱਤਾ ਗਿਆ ਹੈ ਕਿ ਉਹ ਔਰਤ ਦੇ ਹੱਕਾਂ ਅਤੇ ਜ਼ਰੂਰਤਾਂ ਦਾ ਧਿਆਨ ਰੱਖੇ।

ਨਿਕਾਹ ਦੀਆਂ ਸ਼ਰਈ ਹੱਦਾਂ

ਇਸਲਾਮ ਦੁਆਰਾ ਨਿਕਾਹ ਸਬੰਧੀ ਹੱਦਬੰਦੀ ਕਾਇਮ ਕੀਤੀ ਗਈ ਹੈ ਜੋ ਇਸ ਪ੍ਰਕਾਰ ਹੈ:-

(1) ਵਾਜਿਬ
(2) ਸੁੰਨਤ
(3) ਮੁਸਤਹਬ
(4) ਮਕਰੂਹ
(5) ਹਰਾਮ

ਸਾਰੇ ਆਲਿਮ ਇਸ ਗੱਲ 'ਤੇ ਸਹਿਮਤ ਹਨ ਕਿ ਜਿਸ ਵਿਅਕਤੀ ਨੂੰ ਇਸ ਗੱਲ ਦਾ ਡਰ ਹੋਵੇ ਕਿ ਜੇਕਰ ਉਸ ਨੇ ਸ਼ਾਦੀ ਨਾ ਕਰਵਾਈ ਤਾਂ ਉਹ ਕਿਸੇ ਪਾਪ ਵਿਚ ਮੁਬਤਲਾ ਹੋ ਜਾਵੇਗਾ। ਅਜਿਹੀ ਸਥਿਤੀ ਵਿਚ ਨਿਕਾਹ ਕਰਵਾਉਣਾ ਵਾਜਿਬ ਹੈ। ਸ਼ਰਤ ਇਹ ਹੈ ਕਿ ਉਹ ਮਹਿਰ ਅਦਾ ਕਰਨ ਅਤੇ ਪਾਕ-ਸਾਫ਼ ਰੋਜ਼ੀ ਖੁਆਉਣ ਦੀ ਤਾਕਤ ਰੱਖਦਾ ਹੋਵੇ। ਜੇਕਰ ਅਜਿਹਾ ਨਹੀਂ ਕਰ ਸਕਦਾ ਤਾਂ ਨਿਕਾਹ ਨਾ ਕਰਵਾਵੇ।

ਜੇਕਰ ਕੋਈ ਔਰਤ ਕਿਸੇ ਬਦਕਾਰ ਆਦਮੀ ਤੋਂ ਆਪਣੀ ਇੱਜ਼ਤ ਬਚਾਉਣ ਤੋਂ ਡਰਦੀ ਹੋਵੇ ਕਿ ਬਗ਼ੈਰ ਸ਼ਾਦੀ ਤੋਂ ਇਸ ਪਾਪ ਤੋਂ ਨਹੀਂ ਬਚ ਸਕਦੀ ਤਾਂ ਅਜਿਹੀ ਹਾਲਤ ਵਿਚ ਉਸ ਲਈ ਕਿਸੇ ਵਿਅਕਤੀ ਨਾਲ ਨਿਕਾਹ ਕਰ ਲੈਣਾ ਵਾਜਿਬ ਹੈ।

ਨਿਕਾਹ ਉਸ ਵਿਅਕਤੀ ਦੇ ਲਈ ਨਹੀਂ ਹੈ ਜੋ ਨਿਕਾਹ ਦੀ ਇੱਛਾ ਨਾ ਰੱਖਦਾ ਹੈ ਜਿਵੇਂ ਵੱਡੀ ਉਮਰ ਜਾਂ ਉਹ ਜੋ ਮਰਦਾਨਾ ਤਾਕਤ ਨਾ ਰੱਖਦਾ ਹੋਵੇ। ਨਿਕਾਹ ਪਤਨੀ ਦੇ ਅਖ਼ਲਾਕ (ਬੋਲਬਾਣੀ) 'ਤੇ ਬੁਰਾ ਅਸਰ ਨਾ ਪਾਉਂਦਾ ਹੋਵੇ। ਉਸ ਦੀ ਇੱਜ਼ਤ-ਆਬਰੂ ਦੀ ਹਿਫ਼ਾਜ਼ਤ ਕਰਨ ਵਾਲਾ ਹੋਵੇ। ਪਰੰਤੂ ਅਜਿਹਾ ਨਿਕਾਹ ਜੋ ਲੜਾਈ ਝਗੜੇ ਦਾ ਕਾਰਨ ਬਣਦਾ ਹੋਵੇ ਅਤੇ ਅਜਿਹੇ ਵਿਅਕਤੀ ਨਾਲ ਜੋ ਵੱਡੀ ਉਮਰ ਵਾਲਾ ਅਤੇ ਮਰਦਾਨਾ ਤਾਕਤ ਰੱਖਣ ਵਾਲਾ ਨਾ ਹੋਵੇ ਤਾਂ ਅਜਿਹੇ ਆਦਮੀ ਨਾਲ ਨਿਕਾਹ ਕਰਨਾ ਹਰਾਮ ਹੈ।

131-ਇਸਲਾਮ ਵਿਚ ਔਰਤ ਦਾ ਸਥਾਨ