ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਕੋ! ਆਪਣੇ ਰਬ ਤੋਂ ਡਰੋ, ਜਿਸ ਨੇ ਤੁਹਾਨੂੰ ਇਕ ਜ਼ਾਤ ਤੋਂ ਪੈਦਾ ਫ਼ਰਮਾਇਆ ਹੈ ਅਤੇ ਉਸੇ ਜਿਨਸ ਵਿਚੋਂ ਜੋੜਾ ਪੈਦਾ ਕੀਤਾ ਅਤੇ ਇਹਨਾਂ ਦੋਵਾ ਤੋਂ ਬਹੁਤ ਸਾਰੇ ਮਰਦ ਅਤੇ ਔਰਤਾਂ ਨੂੰ ਫੈਲਾਇਆ।ਉਸ ਅੱਲਾਹ ਤੋਂ ਡਰੋ! ਜਿਸ ਦਾ ਵਾਸਤਾ ਦੇ ਕੇ ਤੁਸੀਂ ਇਕ ਦੂਸਰੇ ਤੋਂ ਆਪਣਾ ਹੱਕ ਮੰਗਦੇ ਹੋ। ਰਿਸ਼ਤਿਆਂ ਦੇ ਹੱਕਾਂਦਾ ਖ਼ਾਸ ਲਿਹਾਜ਼ ਰੱਖੋ। ਬੇਸ਼ੱਕ ਅੱਲਾਹ ਤੁਹਾਡਾ ਹਾਲ ਵੇਖਦਾ ਅਤੇ ਉਸ 'ਤੇ ਨਜ਼ਰ ਰੱਖਦਾ ਹੈ।

(ਸੂਰਤ ਅਲ-ਨਿਸਾ-1)

ਹਜ਼ਰਤ ਮੁਹੰਮਦ (ਸ.) ਵੀ ਆਪਣੀ ਗਲੱਬਾਤ ਦੌਰਾਨ ਨਿਕਾਹ ਦੇ ਸਬੰਧ 'ਚ ਫ਼ਰਮਾਇਆ ਕਰਦੇ ਸਨ ਕਿ ਨਿਕਾਹ ਤੋਂ ਦੋਵੇਂ ਧਿਰਾਂ ਨੂੰ ਆਪਣੇ ਹੱਕਾਂ ਦੀ ਜ਼ਿੰਮੇਦਾਰੀ ਪੂਰੀ ਪੂਰੀ ਨਿਭਾਉਣੀ ਚਾਹੀਦੀ ਹੈ। ਇਹ ਗੱਲ ਆਪਣੇ ਜ਼ਹਿਨ ਵਿਚ ਬਿਠਾ ਲੈਣ ਕਿ ਉਹ ਸਬੰਧਾਂ ਨੂੰ ਨਿਭਾਉਣ, ਰਿਸ਼ਤਿਆਂ ਨੂੰ ਜੋੜਨ ਅਤੇ ਆਪਸੀ ਸਬੰਧਾਂ ਨੂੰ ਤੋੜਨ ਤੋਂ ਪਰਹੇਜ਼ ਕਰਨ ਲਈ ਵਚਨਬੱਧ ਰਹਿਣ।

ਨਿਕਾਹ ਦਾ ਮਹੱਤਵ

ਨਿਕਾਹ ਦੇ ਪਾਕ ਰਿਸ਼ਤੇ ਨਾਲ ਸਦਾਚਾਰ, ਪਾਕ-ਦਾਮਨੀ, ਆਪਣੇ ਆਰ-ਪਰਿਵਾਰ ਦੀਆਂ ਜ਼ਰੂਰਤਾਂ ਦੇ ਨਿਭਾਉਣ ਦੀ ਜ਼ਿੰਮੇਦਾਰੀ ਦਾ ਅਹਿਸਾਸ ਪੈਦਾ ਹੁੰਦਾ ਹੈ। ਨਿਕਾਹ ਦੀ ਨੀਂਹ ਪਰਹੇਜ਼ਗਾਰੀ ਅਤੇ ਰੱਬ ਦਾ ਡਰ ਹੈ। ਨਿਕਾਹ ਤੋਂ ਬੰਦਾ ਇਕ ਸੀਮਤ ਹੱਦਾਂ ਵਿਚ ਬੰਨ੍ਹਿਆ ਜਾਂਦਾ ਹੈ। ਬੰਦਿਆਂ ਦੇ ਹੱਕਾਂ ਦੀ ਪਾਲਦਾਰੀ ਦਾ ਅਹਿਸਾਸ ਵੀ ਜਾਗਦਾ ਹੈ। ਜਿਸ ਨਾਲ ਇਕ ਪਾਕੀਜ਼ਾ ਮਾਹੌਲ ਦੀ ਸਥਾਪਨਾ ਹੁੰਦੀ ਹੈ। ਨਿਕਾਹ ਨਾਲ ਬੰਦਾ ਆਪਣੇ ਆਪ ਨੂੰ ਪਾਪਾਂ ਅਤੇ ਸਮਾਜ ਨੂੰ ਮੈਲਾ ਕਰਨ ਤੋਂ ਬਚਾਉਂਦਾ ਹੈ। ਬਦ-ਨਜ਼ਰੀ, ਬਦ-ਕਿਰਦਾਰੀ ਅਤੇ ਬਦ-ਫ਼ਿਅਲੀ ਤੋਂ ਬਚਾਓ ਨਿਕਾਹ ਦੇ ਪਵਿੱਤਰ ਰਿਸ਼ਤੇ ਨਾਲ ਹੀ ਹੋ ਸਕਦਾ ਹੈ। ਨਿਕਾਹ ਨਾਲ ਨਿਗਾਹਾਂ ਨੀਵੀਆਂ ਅਤੇ ਸ਼ਰਮਗਾਹਾਂ ਮਹਿਫੂਜ਼ ਰਹਿਣਗੀਆਂ। ਨਿਕਾਹ ਸਿਰਫ਼ ਜਿਨਸੀ ਇੱਛਾਵਾਂ ਦੀ ਪੂਰਤੀ ਹੀ ਨਹੀਂ ਹੈ ਬਲਕਿ ਇਸ ਨਾਲ ਮੁਹੱਬਤ, ਹਮਦਰਦੀ, ਦੂਜਿਆਂ ਲਈ ਮਰ ਮਿਟਣ ਦਾ ਜਜ਼ਬਾ ਵੀ ਪੈਦਾ ਹੁੰਦਾ ਹੈ। ਕੁਰਆਨ ਸ਼ਰੀਫ਼ ਵਿਚ ਫ਼ਰਮਾਨ ਹੈ:

"ਉਸ ਦੀਆਂ ਨਿਸ਼ਾਨੀਆਂ ਵਿਚੋਂ ਇਕ ਨਿਸ਼ਾਨੀ ਇਹ ਹੈ ਕਿ ਉਸ ਨੇ ਤੁਹਾਡੀ ਜਿਸ ਵਿਚੋਂ ਜੋੜੇ ਪੈਦਾ ਕੀਤੇ ਤਾਂ ਜੋ ਤੁਸੀਂ ਇਸ ਨਾਲ ਸਕੂਨਪ੍ਰਾਪਤ ਕਰੋਅਤੇ ਇਸ ਤੁਹਾਡੇ ਵਿਚਕਾਰ ਮੁਹੱਬਤ ਪੈਦਾ ਕਰ ਦਿੱਤੀ।" (ਸੂਰਤ ਅਲਰੂਮ-21)

135-ਇਸਲਾਮ ਵਿਚ ਔਰਤ ਦਾ ਸਥਾਨ