ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਉਹ ਆਪਣੇ ਕੰਨਾਂ ਨਾਲ ਨਿਕਾਹ ਦੇ ਅਲਫ਼ਾਜ਼ ਸੁਣ ਲੈਣ ਤਾਂ ਨਿਕਾਹ ਦਰੁਸਤ ਮੰਨਿਆ ਜਾਵੇਗਾ।

ਜੇਕਰ ਕੋਈ ਮਰਦ ਇਕਾਂਤ ਵਿਚ ਕਹੇ ਕਿ ਮੈਂ ਆਪਣੀ ਬੇਟੀ ਤੁਹਾਡੇ ਨਿਕਾਹ ਵਿਚ ਦੇ ਦਿੱਤੀ ਅਤੇ ਦੂਸਰਾ ਆਦਮੀ ਸੁਣ ਕੇ ਹਾਂ ਵੀ ਕਰ ਦੇਵੇ ਤਾਂ ਇਹ ਨਿਕਾਹ ਦਰੁਸਤ ਨਹੀਂ ਹੋਵੇਗਾ। ਗਵਾਹ ਲਈ ਹੇਠ ਲਿਖੀਆਂ ਨਿਰਧਾਰਤ ਸ਼ਰਤਾਂ ਦਾ ਹੋਣਾ ਜ਼ਰੂਰੀ ਹੈ:

(1) ਅਕਲਮੰਦ ਹੋਣਾ
(2) ਬਾਲਿਗ ਹੋਣਾ
(3) ਅਜ਼ਾਦ ਹੋਣਾ
(4) ਮੁਸਲਮਾਨ ਹੋਣਾ
(5) ਔਰਤਾਂ ਦੀ ਗੱਲਾਂ ਨੂੰ ਸੁਣਨ ਅਤੇ ਸਮਝਣ ਦੇ ਯੋਗ ਹੋਣਾ

ਜਿਹਨਾਂ ਔਰਤਾਂ ਨਾਲ ਨਿਕਾਹ ਨਹੀਂ ਹੋ ਸਕਦਾ

ਮਾਂ, ਮਾਂ ਦੀਆਂ ਮਾਵਾਂ, ਬਾਪ ਦੀਆਂ ਮਾਵਾਂ, ਇਹਨਾਂ ਦੀਆਂ ਬੇਟੀਆਂ, ਦੋਹਤੀਆਂ, ਪੋਤੀਆਂ, ਮਾਂ-ਬਾਪ ਦੀਆਂ ਭੈਣਾਂ, ਭੈਣਾਂ ਦੀਆਂ ਬੇਟੀਆਂ, ਭਾਣਜੇ ਦੀਆਂ ਬੇਟੀਆਂ, ਭਾਈਆਂ ਦੀਆਂ ਬੇਟੀਆਂ, ਭੂਆ, ਮਾਸੀਆਂ ਭਾਵੇਂ ਸਕੇਲੀਆਂ ਜਾਂ ਸਕੀਆਂ ਪਰੰਤੂ ਭੂਆ ਅਤੇ ਮਾਸੀ ਦੀਆਂ ਬੇਟੀਆਂ ਹਰਾਮ ਨਹੀਂ ਹਨ।

ਇੱਕੋ ਸਮੇਂ ਕਿੰਨੀਆਂ ਔਰਤਾਂ ਨਾਲ ਨਿਕਾਹ ਜਾਇਜ਼ ਹੈ

ਇਸਲਾਮ ਨੇ ਕੁਝ ਸ਼ਰਤਾਂ ਦੇ ਤਹਿਤ ਇੱਕੋ ਸਮੇਂ ਇਕ ਤੋਂ ਜ਼ਿਆਦਾ ਪਤਨੀਆਂ ਰੱਖਣ ਦੀ ਇਜਾਜ਼ਤ ਦਿੱਤੀ ਹੈ ਜਿਸ ਦੀ ਹੱਦ ਚਾਰ ਤੱਕ ਹੈ। ਲੇਕਿਨ ਇਸ ਦੇ ਨਾਲੋ ਨਾਲ ਇਹ ਵੀ ਹੁਕਮ ਫ਼ਰਮਾਇਆ ਹੈ:-

"ਜੇਕਰ ਤੁਹਾਨੂੰ ਇਹ ਡਰ ਹੋਵੇ ਕਿ ਇਹਨਾਂ ਸਾਰੀਆਂ ਨਾਲ ਇੱਕੋ ਜਿਹਾ ਸਲੂਕ ਨਹੀਂ ਕਰ ਸਕੋਗੇ ਤਾਂ ਫਿਰ ਇੱਕੋ ਹੀ ਪਤਨੀ ਰੱਖਣਾ।"

ਗਰਭਪਤੀ ਅਤੇ ਵਿਧਵਾ ਨਾਲ ਨਿਕਾਹ ਕਰਨਾ

ਇਸਲਾਮ ਔਰਤਾਂ ਨੂੰ ਨਿਕਾਹ ਦੇ ਪਾਕ ਰਿਸ਼ਤੇ ਵਿਚ ਬੰਨ੍ਹਣ ਨੂੰ ਪਸੰਦ ਕਰਦਾ ਹੈ ਕਿਉਂਕਿ ਇਸ ਨਾਲ ਉਹਨਾਂ ਦੀ ਇੱਜ਼ਤ ਮਹਿਫੂਜ਼ ਰਹਿੰਦੀ ਹੈ। ਹਜ਼ਰਤ ਮੁਹੰਮਦ (ਸ.) ਦੇ ਦੌਰ ਵਿਚ ਕੋਈ ਔਰਤ ਜੇਕਰ ਵਿਧਵਾ ਹੋ ਜਾਂਦੀ ਹੈ ਤਾਂ ਉਸ ਨੂੰ

137-ਇਸਲਾਮ ਵਿਚ ਔਰਤ ਦਾ ਸਥਾਨ