ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕੱਲੇ ਨਾ ਰਹਿਣ ਦਿੰਦੇ। ਇੱਦਤ ਪੂਰੀ ਹੋਣ ਤੋਂ ਬਾਅਦ ਉਸ ਦਾ ਨਿਕਾਹ ਕਿਸੇ ਹੋਰ ਨਾਲ ਕਰ ਦਿੰਦੇ।

ਸ਼ਾਦੀ-ਸ਼ੁਦਾ ਮਰਦ ਔਰਤ ਲਈ ਜ਼ਿਨ੍ਹਾ (ਜ਼ਨਾ) ਦੀ ਸਜ਼ਾ

ਹਜ਼ਰਤ ਇਮਾਮ ਅਹਿਮਦ ਦਾਊਦ ਜ਼ਾਹਿਰੀ ਅਤੇ ਇਸਹਾਕ ਬਿਨ ਰਾਹਵੀਯਾ ਅਨੁਸਾਰ: "ਸੌ ਕੋੜੇ ਮਾਰਨਾ ਅਤੇ ਉਸ ਪਿੱਛੋਂ ਸੰਗਸਾਰ ਕਰਨਾ ਹੈ।"

ਬਾਕੀ ਸਾਰੇ ਧਾਰਮਿਕ ਵਿਦਵਾਨ ਇਸ ਗੱਲ 'ਤੇ ਮੁਤਫ਼ਿਕ ਹਨ ਕਿ:

"ਇਹਨਾਂ ਦੀ ਸਜ਼ਾ ਸਿਰਫ਼ ਸੰਗਸਾਰ ਕਰਨਾ ਹੈ ਰਹਿਮ ਅਤੇ ਸਸ਼ਾ ਨੂੰ ਜਮ੍ਹਾਂ ਨਹੀਂ ਕੀਤਾ ਜਾਵੇਗਾ।

ਗੈਰ-ਸ਼ਾਦੀ ਸ਼ੁਦਾ ਦੀ ਸਜ਼ਾ

ਹਜ਼ਰਤ ਇਮਾਮ ਸ਼ਾਫ਼ਈ (ਰ.) ਇਮਾਮ ਅਹਿਮਦ (ਰ.) ਇਸਹਾਕ ਦਾਊਦ 'ਜ਼ਾਹਿਰੀ (ਰ.) ਸੁਫਿਆਨ ਸੌਰੀ (ਰ.) ਇਬਨੇ ਅਬੀ ਲੈਲਾ (ਰ.) ਅਤੇ ਹਸਨ ਬਿਨ ਸਾਲਿਹੇ ਦੇ ਨਜ਼ਦੀਕ:

"ਮਰਦ ਔਰਤ ਦੇ ਲਈ ਸੌ ਕੋੜੇ ਅਤੇ ਇਕ ਸਾਲ ਦਾ ਦੇਸ਼ ਨਿਕਾਲਾ"

ਹਜ਼ਰਤ ਇਮਾਮ ਮਾਲਿਕ (ਰ.) ਅਤੇ ਇਮਾਮ ਔਜ਼ਾਈ (ਰ.) ਦੇ ਨਜ਼ਦੀਕ:

"ਮਰਦ ਦੇ ਲਈ ਸੌ ਕੋੜੇ ਅਤੇ ਇਕ ਸਾਲ ਲਈ ਦੇਸ਼ ਨਿਕਾਲਾ ਅਤੇ ਔਰਤ ਦੇ ਲਈ ਸਿਰਫ਼ ਸੌ ਕੋੜੇ।"

ਦੇਸ਼ ਨਿਕਾਲੇ ਤੋਂ (ਭਾਵ ਇਹਨਾਂ ਸਭਨਾਂ ਦੇ ਨਜ਼ਦੀਕ ਇਹ ਹੈ ਕਿ ਮੁਜਰਿਮ ਨੂੰ ਉਸਦੀ ਬਸਤੀ 'ਚੋਂ ਕੱਢ ਕੇ ਪੱਟ ਤੋਂ ਘੱਟ ਇੰਨੇ ਫ਼ਾਸਲੇ ਤੇ ਭੇਜ ਦਿੱਤਾ ਜਾਵੇ ਜਿਸ ਅਨੁਸਾਰ ਨਮਾਜ਼ ਕਸਰ (ਸਵਾ 77 ਕਿਲੋ ਮੀਟਰ ਦਾ ਫ਼ਾਸਲਾ) ਹੋਵੇ। ਪਰੰਤੂ ਜ਼ੈਦ ਬਿਨ ਅਲੀ (ਰਜ਼ੀ.) ਅਤੇ ਹਜ਼ਰਤ ਇਮਾਮ ਜਾਅਫ਼ਰ ਸਾਦਿਕ (ਰ.) ਦੇ ਨਜ਼ਦੀਕ ਕੈਦ ਕਰ ਦੇਣ ਨਾਲ ਵੀ ਦੇਸ਼ ਨਿਕਾਲੇ ਦਾ ਮੰਤਵ ਪੂਰਾ ਹੋ ਜਾਂਦਾ ਹੈ।

ਹਜ਼ਰਤ ਇਮਾਮ ਅਬੂ ਹਨੀਫ਼ਾ (ਰ.) ਅਤੇ ਉਹਨਾਂ ਦੇ ਸ਼ਾਗਿਰਦ ਹਜ਼ਰਤ ਇਮਾਮ ਅਬੂ ਯੂਸੁਫ਼ (ਰ.) ਇਮਾਮ ਜ਼ੁਕਰ (ਰ.) ਅਤੇ ਇਮਾਮ ਮੁਹੰਮਦ (ਰ.) ਕਹਿੰਦੇ ਹਨ:

"ਜ਼ਿਨ੍ਹਾ ਦੀ ਹਦ ਇਸ ਸੂਰਤ ਵਿਚ ਮਰਦ ਔਰਤ ਦੋਵਾਂ ਦੇ ਲਈ ਸੌ ਕੋੜੇ ਹਨ। ਇਸ ਤੋਂ ਬਾਅਦ ਕਿਸੇ ਹੋਰ ਸਜ਼ਾ ਜਿਵੇਂ ਕੈਦ ਜਾਂ ਦੇਸ਼ ਨਿਕਾਲਾ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਕਾਜ਼ੀ ਜੇਕਰ ਇਹ ਵੇਖੇ ਕਿ ਮੁਜਰਿਮ ਬਦ ਚਲਨ ਹੈ ਜਾਂ

138-ਇਸਲਾਮ ਵਿਚ ਔਰਤ ਦਾ ਸਥਾਨ